27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਰੇਲਵੇ ਸਟੇਸ਼ਨ ਨੇੜੇ ਤੋਂ ਲਾਵਾਰਸ ਬੱਚਾ ਬਰਾਮਦ

ਅਜੀਤ ਡੈਸਕ 20-09-2025
ਰੂਪਨਗਰ, 19 ਸਤੰਬਰ (ਸਤਨਾਮ ਸਿੰਘ ਸੱਤੀ)-ਮੋਰਿੰਡਾ ਰੇਲਵੇ ਸਟੇਸ਼ਨ ਨੇੜੇ ਰੇਲਵੇ ਲਾਈਨ ਤੋਂ ਪੁਲਿਸ ਨੂੰ ਇੱਕ ਲਾਵਾਰਸ ਬੱਚਾ ਮਿਲਿਆ ਹੈ | ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਬੱਚੇ ਨੇ ਆਪਣਾ ਨਾਮ ਰਵੀ, ਪਿਤਾ ਦਾ ਨਾਮ ਨਕੁਲ, ਮਾਤਾ ਦਾ ਨਾਮ ਸੋਨੀ ਦੇਵੀ ਅਤੇ ਭੈਣ ਦਾ ਨਾਮ ਪਰੀ ਦੱਸਿਆ ਹੈ | ਉਸ ਦੀ ਉਮਰ ਲਗਭਗ ਪੰਜ ਸਾਲ ਅਤੇ ਰੰਗ ਸਾਂਵਲਾ ਹੈ | ਇਸ ਬੱਚੇ ਨੂੰ 19 ਸਤੰਬਰ 2025 ਨੂੰ ਪੁਲਿਸ ਵਲੋਂ ਬਰਾਮਦ ਕਰਕੇ ਬਾਲ ਭਲਾਈ ਕਮੇਟੀ ਰੂਪਨਗਰ ਦੇ ਹੁਕਮ ਅਨੁਸਾਰ ਹੈਵਨਲੀ ਐਂਜਲਸ ਚਿਲਡਰਨ ਹੋਮ, ਦੋਰਾਹਾ ਵਿਚ ਸ਼ੈਲਟਰ ਦਿੱਤਾ ਗਿਆ ਹੈ | ਇਸ ਸੰਬੰਧੀ ਰੋਜ਼ਨਾਮਚਾ ਨੰਬਰ 005 ਮਿਤੀ 19.09.2025 ਅਸਾਲਟ ਪੋਸਟ ਨਿਊ ਮੋਰਿੰਡਾ, ਜ਼ਿਲ੍ਹਾ ਰੂਪਨਗਰ ਵਿਚ ਦਰਜ ਕੀਤਾ ਗਿਆ ਹੈ |


ਪਿਛਲੀ ਖ਼ਬਰ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਤੇ ਚੇਅਰਮੈਨ ਹਰਮਿੰਦਰ ਸਿੰਘ ਨੇ ਪਿੰਡ ਖੇੜੀ ਤੇ ਚਨੌਲੀ ਦਾ ਕੀਤਾ ਦੌਰਾ <br/> ਅਗਲੀ ਖ਼ਬਰ ਅੱਜ ਪਸ਼ੂਆਂ ਦੇ ਲਈ ਆਚਾਰ ਦੇ ਟਰੱਕ ਹੋਣਗੇ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।