ਨੰਗਲ, 20 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਦੀ ਇੱਕ ਖਾਸ ਮੀਟਿੰਗ 22 ਸਤੰਬਰ ਨੂੰ ਸਵੇਰੇ 11.15 ਵਜੇ ਨਗਰ ਕੌਂਸਲ ਦਫਤਰ ਨਵਾਂ ਨੰਗਲ ਵਿਚ ਹੋਵੇਗੀ | ਇਹ ਜਾਣਕਾਰੀ ਸਾਂਝੀ ਕਰਦਿਆਂ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ਨੇ ਦੱਸਿਆ ਕਿ ਮੀਟਿੰਗ ਦੇ ਦੌਰਾਨ ਵਾਟਰ ਸਪਲਾਈ ਅਤੇ ਸੀਵਰੇਜ ਦੀ ਮੈਂਟੇਨੈਂਸ ਦਾ ਕੰਮ, ਡੋਰ ਟੂ ਡੋਰ ਸੋਲਿਡ ਵੇਸਟ ਦੀ ਕੁਲੈਕਸ਼ਨ ਦਾ ਕੰਮ, ਰੋਡ ਸਵੀਪਿੰਗ ਦਾ ਕੰਮ ਵੱਡੇ ਪੱਧਰ 'ਤੇ ਟੈਂਡਰ ਲਗਾ ਕੇ ਠੇਕੇ 'ਤੇ ਦੇਣ ਸਬੰਧੀ ਮਤਾ ਲਿਆਂਦਾ ਗਿਆ ਹੈ, ਕਿਉਂਕਿ ਮਿਊਾਸੀਪਲ ਇੰਪਲਾਈਜ਼ ਯੂਨੀਅਨ ਨੰਗਲ ਵਲੋਂ ਇੱਕ ਪੱਤਰ ਲਿਖ ਕੇ ਨਗਰ ਕੌਂਸਲ ਨੰਗਲ ਵਲੋਂ ਵਾਟਰ ਸਪਲਾਈ ਸੀਵਰੇਜ ਅਤੇ ਮੈਂਟੀਨੈਂਸ ਕੰਮ ਡੋਰ ਟੂ ਡੋਰ ਸਾਲਿਡ ਵੇਸਟ ਕੁਲੈਕਸ਼ਨ ਦਾ ਕੰਮ, ਰੋਡ ਸਵੀਪਿੰਗ ਦਾ ਕੰਮ ਵੱਡੇ ਪੱਧਰ 'ਤੇ ਟੈਂਡਰ ਲਗਾ ਕੇ ਕਿਸੇ ਵੱਡੀ ਕੰਪਨੀ ਨੂੰ ਦੇਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਸੀ | ਨਗਰ ਕੌਂਸਲ ਪ੍ਰਧਾਨ ਨੇ ਦੱਸਿਆ ਕਿ ਉਸ ਮਤੇ ਨੂੰ ਜੋ ਵੀ ਅਜਿਹੇ ਕੰਮਾਂ ਦੇ ਟੈਂਡਰ ਲਗਾਏ ਗਏ ਹਨ ਨੂੰ ਦੁਬਾਰਾ ਕੌਂਸਲ ਦੀ ਇਕੱਤਰਤਾ ਵਿਚ ਲਿਆ ਕੇ ਰੱਦ ਕਰਨ ਲਈ ਕਾਰਵਾਈ ਕੀਤੀ ਜਾਵੇਗੀ ਅਤੇ ਜਿਸ ਨੂੰ ਹਾਊਸ ਦੇ ਵਿਚ ਦੁਬਾਰਾ ਵਿਚਾਰ ਕੇ ਰੱਦ ਕਰਨ ਲਈ ਪੇਸ਼ ਕੀਤਾ ਜਾਵੇਗਾ |