ਕਾਹਨਪੁਰ ਖੂਹੀ, 20 ਸਤੰਬਰ (ਗੁਰਬੀਰ ਸਿੰਘ ਵਾਲੀਆ)-ਗੁਰਦੁਆਰਾ ਸਿੰਘ ਸਭਾ ਪਿੰਡ ਡੂਮੇਵਾਲ ਵਿਖੇ ਬੀਤੇ ਦਿਨ ਸਵ. ਸਰਪੰਚ ਕੁਲਦੀਪ ਸਿੰਘ ਡੂਮੇਵਾਲ ਦੀ ਯਾਦ ਵਿਚ ਇੱਕ ਮਹਾਨ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਖੂਨ ਇਕੱਤਰ ਕਰਨ ਲਈ ਪੀ.ਜੀ.ਆਈ. ਚੰਡੀਗੜ੍ਹ ਤੋਂ ਡਾ ਅਨੁਭਵ ਦੀ ਅਗਵਾਈ ਹੇਠ ਮੈਡੀਕਲ ਟੀਮ ਪਹੁੰਚੀ ਹੋਈ ਸੀ | ਉਕਤ ਕੈਂਪ ਦਾ ਆਗਾਜ਼ ਕਾਰ ਸੇਵਾ ਕਿੱਲਾ ਅਨੰਦਗੜ੍ਹ ਸਾਹਿਬ ਦੇ ਪ੍ਰਬੰਧਕ ਬਾਬਾ ਸਤਨਾਮ ਸਿੰਘ ਵਲੋਂ ਕੀਤਾ ਗਿਆ, ਜਦਕਿ ਉਕਤ ਕੈਂਪ ਦੀ ਪ੍ਰਧਾਨਗੀ ਨਾਮਵਰ ਫ਼ਿਲਮ ਅਦਾਕਾਰ ਮਲਕੀਤ ਰੋਣੀ ਨੇ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਰਜੀਤ ਵਾਲੀਆ ਅਤੇ ਐਸ.ਐਸ.ਪੀ. ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੇ ਬਤੌਰ ਮੁੱਖ ਮਹਿਮਾਨ ਹਾਜ਼ਰੀ ਭਰੀ | ਇਸ ਦੌਰਾਨ ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਹਿਤ ਖੂਨ ਦਾਨ ਕੈਂਪ ਲਗਾਉਣਾ ਇੱਕ ਵਡਮੁੱਲੀ ਸੇਵਾ ਹੈ ਅਤੇ ਦਾਨ ਕੀਤਾ ਖੂਨ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਲਈ ਵਰਦਾਨ ਸਾਬਤ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਅਤੇ ਪੰਜਾਬੀਆਂ ਵਲੋਂ ਖੂਨ ਦਾਨ ਕਰਨ ਦੀ ਮਿਸਾਲ ਵੀ ਬਾਕੀ ਰਾਜਾਂ ਦੇ ਮੁਕਾਬਲੇ ਅੱਡ ਤੇ ਸ਼ਲਾਘਾਯੋਗ ਹੈ | ਸੇਵਾ ਦਾ ਸੰਕਲਪ ਪੰਜਾਬੀਆਂ ਦੇ ਵਿਰਾਸਤੀ ਲਹੂ ਵਿਚ ਘੁਲਿਆ ਹੋਇਆ ਹੈ ਅਤੇ ਇਹਨਾਂ ਦੀ ਨਿਸ਼ਕਾਮ ਸੇਵਾ ਦੀ ਮਿਸਾਲ ਹੋਰ ਕਿਧਰੇ ਵੀ ਨਹੀਂ ਮਿਲਦੀ | ਇਸ ਦੌਰਾਨ ਕੈਂਪ ਇੰਚਾਰਜ ਕੇਹਰ ਸਿੰਘ ਝੱਜ ਤੇ ਸਮਾਜ ਸੇਵੀ ਗੌਰਵ ਰਾਣਾ ਨੇ ਦੱਸਿਆ ਕਿ ਪੀ.ਜੀ.ਆਈ. ਵਲੋਂ 135 ਯੂਨਿਟ ਖੂਨ ਇਕੱਤਰ ਕੀਤਾ ਗਿਆ ਹੈ | ਇਸ ਦੌਰਾਨ ਵੱਖ ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਮੀਡੀਆ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਦਿਲਵਾਰਾ ਸਿੰਘ ਬਾਲਾ, ਸਰਪੰਚ ਗੁਰਜੀਤ ਸਿੰਘ ਕਲਵਾਂ, ਸਰਪੰਚ ਗੁਰਦੇਵ ਸਿੰਘ ਰਾਏਪੁਰ, ਐਕਸੀਅਨ ਸਤਵਿੰਦਰ ਸਿੰਘ ਕੰਗ, ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ, ਬਾਬਾ ਗੁਰਚਰਨ ਸਿੰਘ ਬੇਈਹਾਰਾ, ਮੋਹਣ ਸਿੰਘ ਡੂਮੇਵਾਲ, ਟਿੱਕਾ ਸਿੰਘ ਢਾਹਾਂ, ਐਡਵੋਕੇਟ ਸਤਨਾਮ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ, ਰਾਮ ਕੁਮਾਰ ਮੁਕਾਰੀ, ਐਡਵੋਕੇਟ ਅਮਨ ਕਪਲਿਸ਼, ਸੋਹਣ ਲਾਲ ਚੇਚੀ, ਰਵਿੰਦਰ, ਬਾਬੂ ਹੁਸਨ ਚੰਦ ਮਠਾਣ, ਸਤਨਾਮ ਸਿੰਘ ਝੱਜ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ ਪੁਲਿਸ ਚੌਂਕੀ ਭਰਤਗੜ, ਗੁਰਵਿੰਦਰ ਸਿੰਘ ਸਸਕੌਰ, ਅਵਨੀਤ ਚੱਢਾ, ਮਲਕੀਅਤ ਸਿੰਘ ਛੱਜਾ, ਅਜਵਿੰਦਰ ਸਿੰਘ ਬੇਈਹਾਰਾ, ਹਰਮੇਸ਼ ਸਿੰਘ ਬੜੀਵਾਲ, ਪਿ੍ੰਸੀਪਲ ਵਰਿੰਦਰ ਸ਼ਰਮਾ, ਸੁਰਜੀਤ ਸਿੰਘ ਕਾਹਲੋ, ਸੰਜੀਵ ਮੋਠਾਪੁਰ, ਸਰਪੰਚ ਮੱਖਣ ਕਾਹਨਪੁਰ ਖੂਹੀ, ਕੁਲਦੀਪ ਸਿੰਘ ਬੇਈਹਾਰਾ, ਜਸਵੀਰ ਸਿੰਘ ਡੂਮੇਵਾਲ, ਰਾਜਿੰਦਰ ਵਿਸ਼ਨੂੰ, ਰਕੇਸ਼ ਸ਼ਰਮਾ ਗੋਨੂੰ, ਬਲਵਿੰਦਰ ਬੰਟੀ, ਸੁਖਵਿੰਦਰ ਸਿੰਘ ਅਬਿਆਣਾ, ਜਸਵਿੰਦਰ ਸਿੰਘ ਸਿੰਘਪੁਰ, ਪਿ੍ੰਸੀਪਲ ਰਜਿੰਦਰ ਕਿਸਾਨਾ, ਤਰਸੇਮ ਸਿੰਘ ਕਾਨੂੰਗੋ, ਹਰਦੀਪ ਸਿੰਘ, ਵੀਰ ਸਿੰਘ ਬੜਵਾ, ਦਵਿੰਦਰ ਬਜਾੜ, ਸਰਪੰਚ ਚੰਨਣ ਰੋੜੂਆਣਾ ਆਦਿ ਮੌਜੂਦ ਸਨ |