ਜਨਤਾ ਨਾਲ ਜੁੜੇ ਅਤੇ ਸਮੂਹ ਵਰਕਰਾਂ ਨੂੰ ਨਾਲ ਲੈ ਕੇ ਚੱਲ ਸਕਣ ਵਾਲਾ ਵਿਅਕਤੀ ਹੀ ਬਣੇਗਾ ਜ਼ਿਲ੍ਹਾ ਕਾਂਗਰਸ ਪ੍ਰਧਾਨ- ਆਬਜ਼ਰਵਰ ਸੁਭਾਸ਼ ਚੋਪੜਾ <br/>
ਅਜੀਤ ਡੈਸਕ
21-09-2025
ਦਿੱਲੀ ਵਾਲਿਆਂ ਦੇ ਡੰਡੇ ਨਾਲ ਕਾਂਗਰਸ ਇੱਕਜੁੱਟ ਅਤੇ ਇੱਕਮੁੱਠ ਹੋ ਕੇ ਲੜੇਗੀ 2027 ਦੀਆਂ ਚੋਣਾਂ -ਰਾਣਾ ਕੇ. ਪੀ. ਸਿੰਘ
ਕਿਹਾ, ਕਿਤੇ ਮਾੜੇ ਮੋਟੇ ਵਿਚਾਰਕ ਮਤਭੇਦ ਹੋ ਸਕਦੇ ਹਨ : ਸਾਬਕਾ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿਚ ਵਿਰੋਧੀ ਧਿਰ ਦੇ ਆਗੂੂ ਅਤੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਚੋਟੀ ਦੇ ਕਾਂਗਰਸ ਲੀਡਰ ਆਬਜ਼ਰਵਰ ਬਣਾ ਕੇ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਪਾਰਟੀ ਦੀ ਮਜਬੂਤੀ ਲਈ ਕਾਂਗਰਸੀ ਵਰਕਰਾਂ ਅਤੇ ਆਗੂਆਂ ਦੇ ਵਿਚਾਰਾਂ ਦੀ ਅਸੈਸਮੈਂਟ ਕਰਨ ਲਈ ਭੇਜੇ ਹਨ ਅਤੇ ਸਾਡੇ ਜ਼ਿਲ੍ਹੇ ਅੰਦਰ ਵੀ ਦਿੱਲੀ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸਪੀਕਰ ਦਿੱਲੀ ਵਿਧਾਨ ਸਭਾ ਸੁਭਾਸ਼ ਚੋਪੜਾ ਨੂੂੰ ਭੇਜਿਆ ਗਿਆ ਹੈ | ਰਾਣਾ ਨੇ ਕਿਹਾ ਕਿ ਜ਼ਿਲੇ ਅੰਦਰ ਕਾਂਗਰਸ ਪਾਰਟੀ ਚੱਟਾਨ ਦੀ ਤਰਾਂ ਮਜਬੂਤ ਹੈ ਕਿਤੇ ਮਾੜਾ ਮੋਟਾ ਵਿਚਾਰਾਂ ਦਾ ਮਤਭੇਦ ਤਾਂ ਹੋ ਸਕਦਾ, ਪਰ ਜਿਨਾ ਵਿਰੋਧੀ ਧਿਰਾਂ ਨਾਲ ਸਾਡੀ ਲੜਾਈ ਹੈ | ਉਨ੍ਹਾਂ ਨਾਲੋਂ ਕਾਂਗਰਸ ਵਧੇਰੇ ਮਜ਼ਬੂਤ ਹੈ | ਉਨਾਂ ਕਿਹਾ ਕਿ ਦਿੱਲੀ ਵਾਲਿਆਂ ਦੇ ਚੱਲੇ ਡੰਡੇ ਨਾਲ ਸਮੁੱਚੀ ਕਾਂਗਰਸ ਪਾਰਟੀ ਇੱਕਜੁੱਟ ਅਤੇ ਇੱਕਮੁੱਠ ਹੋ ਜਾਵੇਗੀ ਅਤੇ ਸਾਰਾ ਕੰਮ ਸੈੱਟ ਹੋ ਜਾਵੇਗਾ ਤੇ 2027 ਵਿਚ ਕਾਂਗਰਸ ਤਕੜੀ ਹੋ ਕੇ ਚੋਣ ਲੜੇਗੀ ਅਤੇ ਫਤਹਿ ਹਾਸਲ ਕਰਾਂਗੇ | ਇਸ ਮੌਕੇ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਅਤੇ ਆਗੂ ਹਾਜਰ ਸਨ |