ਬੇਲਾ, 20 ਸਤੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਮਿਤੀ 22 ਸਤੰਬਰ ਤੋਂ 27 ਸਤੰਬਰ 2025 ਤੱਕ ਬਿਜ਼ਨਸ ਸਟੱਡੀਜ਼ ਵਿਭਾਗ ਵਲੋਂ ਛੇ ਦਿਨਾਂ ਦਾ ਆਫਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ) ਕਾਲਜ ਪ੍ਰਬੰਧਕ ਕਮੇਟੀ ਅਤੇ ਕਾਲਜ ਪਿ੍ੰਸੀਪਲ ਡਾ. ਸਤਵੰਤ ਕੌਰ ਸ਼ਾਹੀ ਦੀ ਅਗਵਾਈ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ | ਪ੍ਰੋਗਰਾਮ ਕੋਆਰਡੀਨੇਟਰ ਡਾ. ਗੁਰਲਾਲ ਸਿੰਘ (ਮੁਖੀ ਮੈਨੇਜ਼ਮੈਂਟ ਸੱਟਡੀਜ਼) ਅਤੇ ਡਾ. ਨਰੀਪਿੰਦਰ ਕੌਰ (ਕਾਮਰਸ ਵਿਭਾਗ) ਹਨ | ਇਹ ਐਫ.ਡੀ.ਪੀ. ਭਾਰਤ ਸਰਕਾਰ ਵਲੋਂ ਏ.ਆਈ.ਸੀ.ਟੀ.ਈ. (ਅਟਲ) ਵਿਕਸਿਤ ਭਾਰਤ ਅਭਿਆਨ ਤਹਿਤ ਕਾਲਜ ਨੂੰ ਮਿਲਿਆ ਹੈ, ਜਿਸ ਦਾ ਵਿਸ਼ਾ ''ਡਿਜ਼ੀਟਲ ਮਾਰਕੀਟਿੰਗ ਤਕਨੀਕਾਂ'' 'ਤੇ ਆਧਾਰਿਤ ਹੈ | ਇਹ ਆਪਣੇ ਆਪ ਵਿਚ ਹੀ ਕਾਲਜ ਦੀ ਮਾਣਮੱਤੀ ਪ੍ਰਾਪਤੀ ਹੈ | ਪ੍ਰੋਗਰਾਮ ਦੇ ਸੈਸ਼ਨ ਹਰ ਰੋਜ਼ ਸਵੇੇਰੇ 9 ਵਜਾੇ ਤੋਂ ਸ਼ਾਮ 4.30 ਵਜੇ ਤੱਕ ਕਾਲਜ ਦੇ ਸੈਮੀਨਾਰ ਹਾਲ ਵਿਚ ਹੋਣਗੇ | ਕਾਲਜ ਦੇ ਪਿ੍ੰਸੀਪਲ ਡਾ. ਸਤੰਵਤ ਕੌਰ ਸ਼ਾਹੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਧਿਆਪਕਾਂ ਅਤੇ ਖੋਜਾਰਥੀਆਂ ਲਈ ਨਵੇਂ ਡਿਜੀਟਲ ਯੁੱਗ ਦੀਆਂ ਤਕਨੀਕਾਂ ਨੂੰ ਸਮਝਣਾ ਅਤੇ ਉਹਨਾਂ ਰਾਹੀਂ ਵਿਦਿਆਰਥੀਆਂ ਨੂੰ ਸਿਖਲਾਈ ਦੇਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ | ਇਸ ਪ੍ਰੋਗਰਾਮ ਵਿਚ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਲਗਭਗ 10 ਵਿਦਵਾਨ ਆਪਣੇ ਲੈਕਚਰ ਪੇਸ਼ ਕਰਨਗੇ | ਨਾਲ ਹੀ 50 ਦੇ ਕਰੀਬ, ਦੇਸ਼ ਭਰ ਤੋਂ ਕਾਲਜਾਂ ਦੇ ਅਧਿਆਪਕ ਅਤੇ ਖੋਜਾਰਥੀ ਇਸ ਵਿਚ ਪੰਜੀਕਰਣ ਕਰਵਾ ਚੁੱਕੇ ਹਨ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਨਾ ਸਿਰਫ ਅਧਿਆਪਕਾਂ ਦੀਆਂ ਯੋਗਤਾਵਾਂ ਨੂੰ ਨਿਖਾਰਦੇ ਹਨ, ਸਗੋਂ ਕਾਲਜ ਨੂੰ ਰਾਸ਼ਟਰੀ ਪੱਧਰ ਤੇ ਸ਼ਾਨ ਨਾਲ ਅੱਗੇ ਲਿਜਾਣ ਵਿਚ ਵੀ ਮਦਦਗਾਰ ਸਾਬਤ ਹੰਦੇ ਹਨ |