08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕਿ੍ਸ਼ਨ ਪਾਲ ਗੁਰਜਰ ਵਲੋਂ ਗੁਰਦੁਆਰਾ ਬੀਬੀ ਮੁਮਤਾਜਗੜ੍ਹ ਸਾਹਿਬ ਬੜੀ ਤੋਂ ਫੌਗਿੰਗ ਮੁਹਿੰਮ ਦਾ ਆਗਾਜ਼ <br/>

ਅਜੀਤ ਡੈਸਕ 21-09-2025
ਪੁਰਖਾਲੀ, 20 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਸੇਵਾ ਪੰਦਰਵਾੜੇ ਤਹਿਤ ਸਵੱਛ ਭਾਰਤ ਅਭਿਆਨ ਦੇ ਅਧੀਨ ਜ਼ਿਲ੍ਹਾ ਰੂਪਨਗਰ ਵਿਚ ਫੌਗਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੁਹਿੰਮ ਦਾ ਆਗਾਜ਼ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕਿ੍ਸ਼ਨਪਾਲ ਗੁਰਜਰ ਨੇ ਆਪਣੇ ਸਰਕਾਰੀ ਦੌਰੇ ਦੌਰਾਨ ਇਤਿਹਾਸਕ ਗੁਰਦੁਆਰਾ ਬੀਬੀ ਮੁਮਤਾਜਗੜ੍ਹ ਸਾਹਿਬ ਪਿੰਡ ਬੜੀ ਤੋਂ ਕੀਤਾ | ਇਸ ਮੌਕੇ ਮੰਤਰੀ ਗੁਰਜਰ ਨੇ ਗੁਰਦੁਆਰੇ ਵਿੱਖੇ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਬੀਤੇ ਦਿਨੀਂ ਤੇਜ਼ ਮੀਂਹ ਕਾਰਨ ਗੁਰੂਘਰ ਦੇ ਇੱਕ ਹਿੱਸੇ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ | ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿਚ ਵਿਸਥਾਰਪੂਰਵਕ ਰਿਪੋਰਟ ਤਿਆਰ ਕਰਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭੇਜੀ ਜਾਵੇਗੀ | ਇਸ ਤੋਂ ਬਾਅਦ ਉਨ੍ਹਾਂ ਨੇ ਸੰਗਤ ਵਿਚ ਬੈਠ ਕੇ ਗੁਰੂ ਦਾ ਲੰਗਰ ਛਕਿਆ | ਇਸ ਮੌਕੇ ਮੰਤਰੀ ਨੇ ਜ਼ਿਲ੍ਹੇ ਵਿਚ ਫੌਗਿੰਗ ਅਭਿਆਨ ਦਾ ਆਗਾਜ਼ ਵੀ ਕੀਤਾ | ਇਸ ਅਭਿਆਨ ਦਾ ਆਰੰਭ ਭਾਜਪਾ ਜ਼ਿਲਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਵਿਚ ਕੀਤਾ ਜਾ ਰਿਹਾ ਹੈ | ਲਾਲਪੁਰਾ ਨੇ ਖੁਦ ਮੰਤਰੀ ਗੁਰਜਰ ਨੂੰ ਪੂਰੇ ਯੋਜਨਾ ਅਤੇ ਵਲੰਟੀਅਰ ਟੀਮ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਅਭਿਆਨ ਅਧੀਨ ਆਧੁਨਿਕ ਫੌਗਿੰਗ ਮਸ਼ੀਨਾਂ ਦੀ ਮਦਦ ਨਾਲ ਪੂਰੇ ਜ਼ਿਲ੍ਹੇ ਵਿਚ ਨਿਯਮਿਤ ਤੌਰ 'ਤੇ ਛਿੜਕਾਅ ਕੀਤਾ ਜਾਵੇਗਾ, ਤਾਂ ਜੋ ਡੇਂਗੂ, ਮਲੇਰੀਆ ਅਤੇ ਹੋਰ ਮੌਸਮੀ ਬਿਮਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕੇ | ਕਿ੍ਸ਼ਨਪਾਲ ਗੁਰਜਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸੇਵਾ ਪੰਦ੍ਹਰਾਵਾੜਾ ਵਜੋਂ ਮਨਾਇਆ ਜਾ ਰਿਹਾ ਹੈ | ਇਸ ਮੌਕੇ ਇਲਾਕੇ ਦੇ ਪਤਵੰਤੇ ਅਤੇ ਭਾਜਪਾ ਵਰਕਰ ਹਾਜਰ ਸਨ |

ਪਿਛਲੀ ਖ਼ਬਰ ਸਵਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ ਤਹਿਤ ਵੱਖ-ਵੱਖ ਪਿੰਡਾਂ ਵਿਚ ਟੀਕਾਕਰਨ ਕੈਂਪਾ <br/> ਅਗਲੀ ਖ਼ਬਰ ਇੰਨਰਵੀਲ੍ਹ ਕਲੱਬ ਵਲੋਂ ਬਜ਼ੁਰਗਾਂ ਦੇ 'ਆਪਣਾ ਘਰ' ਵਿਚ ਬਜ਼ੁਰਗਾਂ ਦੇ ਸਨਮਾਨ ਲਈ ਮਨੋਰੰਜਨ ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।