08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਵਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ ਤਹਿਤ ਵੱਖ-ਵੱਖ ਪਿੰਡਾਂ ਵਿਚ ਟੀਕਾਕਰਨ ਕੈਂਪਾ <br/>

ਅਜੀਤ ਡੈਸਕ 21-09-2025
ਬੇਲਾ, 20 ਸਤੰਬਰ (ਮਨਜੀਤ ਸਿੰਘ ਸੈਣੀ)-ਬਲਾਕ ਚਮਕੌਰ ਸਾਹਿਬ ਵਿਚ ਸਵਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ ਤਹਿਤ ਵੱਖ-ਵੱਖ ਪਿੰਡਾਂ ਵਿਚ ਟੀਕਾਕਰਨ ਕੈਂਪ ਲਗਾਏ ਗਏ | ਇਸ ਮੌਕੇ ਜਾਣਕਾਰੀ ਦਿੰਦਿਆਂ ਨਹਿਮਤਪ੍ਰੀਤ ਕੌਰ ਸੀ.ਐਚ.ਓ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਵਿਚ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ | ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਟੀਕਾਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਵੀ ਦਿੱਤੀ ਗਈ | ਇਸ ਮੌਕੇ ਸਤਨਾਮ ਕੌਰ ਏ.ਅੇਨ.ਐਮ ਨੇ ਦੱਸਿਆ ਕਿ ਟੀਕਾਕਰਨ ਬੱਚਿਆਂ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਗਰਭਵਤੀ ਮਹਿਲਾਵਾਂ ਲਈ ਵੀ ਇਹ ਬਹੁਤ ਹੀ ਲਾਭਦਾਇਕ ਹੈ | ਟੀਕੇ ਲੱਗਣ ਨਾਲ ਮਾਂ ਅਤੇ ਬੱਚੇ ਦੋਵੇਂ ਦੀ ਸਿਹਤ ਮਜ਼ਬੂਤ ਰਹਿੰਦੀ ਹੈ | ਉਨ੍ਹਾਂ ਨੇ ਕਿਹਾ ਕਿ ਹਰ ਮਾਂ-ਪਿਉ ਦਾ ਫਰਜ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮੇਂ-ਸਿਰ ਸਾਰੇ ਟੀਕੇ ਲਗਵਾਉਣ | ਇਸ ਮੌਕੇ 'ਤੇ ਏ.ਐੱਨ.ਐੱਮ. ਕਮਲਜੀਤ ਕੌਰ ਨੇ ਕਿਹਾ ਕਿ ਗਰਭਵਤੀ ਮਹਿਲਾਵਾਂ ਲਈ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਬਹੁਤ ਜ਼ਰੂਰੀ ਹੈ | ਇਸ ਮੌਕੇ ਤੇ ਸੀ.ਐਚ.ਓ ਜਸਪਿੰਦਰ ਕੌਰ, ਰਮਿੰਦਰ ਕੌਰ ਏ.ਅੇਨ.ਐਮ, ਸੀਤਾ ਦੇਵੀ ਏ.ਅੇਨ.ਐਮ, ਮਨਪ੍ਰੀਤ ਕੌਰ ਏ.ਐਨ.ਐਮ ਅਤੇ ਜਸਵੀਰ ਕੌਰ ਆਸ਼ਾ ਵਰਕਰ ਹਾਜਨ ਸਨ |

ਪਿਛਲੀ ਖ਼ਬਰ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ, ਰੂਪਨਗਰ ਵਿਚ ਪੋਸ਼ਣ ਮਹੀਨਾ ਮਨਾਇਆ <br/> ਅਗਲੀ ਖ਼ਬਰ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕਿ੍ਸ਼ਨ ਪਾਲ ਗੁਰਜਰ ਵਲੋਂ ਗੁਰਦੁਆਰਾ ਬੀਬੀ ਮੁਮਤਾਜਗੜ੍ਹ ਸਾਹਿਬ ਬੜੀ ਤੋਂ ਫੌਗਿੰਗ ਮੁਹਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।