ਅਗੰਮਪੁਰ ਸਕੂਲ ਵਿਖੇ ਸਮਾਪਤ ਹੋਏ ਸਕੂਲਾਂ ਦੇ ਕਬੱਡੀ ਟੂਰਨਾਮੈਂਟ
ਅਜੀਤ ਡੈਸਕ
21-09-2025
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਸਰਕਾਰੀ ਹਾਈ ਸਕੂਲ ਅਗੰਮਪੁਰ ਵਿਖੇ ਲੜਕੀਆਂ ਦੇ ਜ਼ਿਲ੍ਹਾ ਪੱਧਰੀ ਸਰਕਲ ਸਟਾਈਲ ਕਬੱਡੀ ਟੂਰਨਾਮੈਂਟ ਸਮਾਪਤ ਹੋ ਗਏ | ਇਹ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰੇਮ ਕੁਮਾਰ ਮਿੱਤਲ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਕੋਆਰਡੀਨੇਟਰ ਸ਼ਰਨਜੀਤ ਕੌਰ ਦੀ ਯੋਗ ਅਗਵਾਈ ਕਰਵਾਏ ਗਏ | ਇਸ ਟੂਰਨਾਮੈਂਟ ਵਿਚ ਕਨਵੀਨਰ ਰੁਪਿੰਦਰ ਜੀਤ ਕੌਰ ਅਤੇ ਉਪ ਕਨਵੀਨਰ ਅਸ਼ੋਕ ਕੁਮਾਰ ਵਲੋਂ ਡਿਊਟੀ ਨਿਭਾਈ ਗਈ | ਇਸ ਟੂਰਨਾਮੈਂਟ ਵਿਚ ਜ਼ੋਨਲ ਪ੍ਰਧਾਨ ਪਿ੍ੰਸੀਪਲ ਸੁਖਪਾਲ ਕੌਰ ਵਾਲੀਆ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ | ਟੂਰਨਾਮੈਂਟ ਸ਼ੁਰੂ ਹੋਣ ਮੌਕੇ ਸਰਪੰਚ ਜੋਤੀ ਰਾਣਾ ਵਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ | ਇਸ ਮੌਕੇ ਪਿੰਡ ਅਗੰਮਪੁਰ ਦੇ ਨੌਜਵਾਨ ਆਗੂ ਨਿਤਿਨ ਨੰਦਾ ਵਲੋਂ ਜੇਤੂ ਖਿਡਾਰੀਆਂ 5100 ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਹਰਿੰਦਰਪਾਲ ਕੌਰ, ਪੁਸ਼ਪਾ ਦੇਵੀ, ਭੁਪਿੰਦਰ ਸਿੰਘ, ਅਮਰਜੀਤ ਸਿੰਘ, ਰਣਵੀਰ ਸਿੰਘ, ਅਸ਼ਵਨੀ ਕੁਮਾਰ, ਜ਼ਸਵੀਰ ਕੌਰ, ਜ਼ਸਪਾਲ ਸਿੰਘ, ਰਾਮ ਕੁਮਾਰ, ਸੁਰਿੰਦਰ ਸਿੰਘ, ਇਕਬਾਲ ਸਿੰਘ, ਸੁਰਜੀਤ ਸਿੰਘ, ਬਹਾਦਰ ਸਿੰਘ, ਸੁਖਪ੍ਰੀਤ ਸਿੰਘ, ਮਨਜੀਤ ਸਿੰਘ, ਦਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |