08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਰੂਪਨਗਰ ਤੋਂ ਹੜ੍ਹ ਪੀੜਤਾਂ ਦੀ ਸੇਵਾ ਲਈ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦਾ ਜਥਾ ਰਵਾਨਾ <br/>

ਅਜੀਤ ਡੈਸਕ 21-09-2025
ਰੂਪਨਗਰ, 20 ਸਤੰਬਰ (ਸਤਨਾਮ ਸਿੰਘ ਸੱਤੀ)-ਸਿੱਖ ਕੌਮ ਦਾ ਮੂਲ ਮੰਤਵ ''ਸਰਬੱਤ ਦਾ ਭਲਾ'' ਪੰਜਾਬੀਆਂ ਦੇ ਜੀਵਨ ਵਿਚ ਹਮੇਸ਼ਾ ਰਚਿਆ-ਬਸਿਆ ਰਿਹਾ ਹੈ | ਔਖੇ ਸਮੇਂ ਵਿਚ ਇੱਕ ਦੂਜੇ ਦੀ ਸਹਾਇਤਾ ਲਈ ਅੱਗੇ ਆਉਣਾ ਇੱਥੋਂ ਦੀ ਪਰੰਪਰਾ ਰਹੀ ਹੈ | ਪਿਛਲੇ ਦਿਨਾਂ ਆਏ ਹੜ੍ਹਾਂ ਨੇ ਪੰਜਾਬ ਦੇ ਕਈ ਇਲਾਕਿਆਂ ਵਿਚ ਤਬਾਹੀ ਮਚਾਈ ਹੈ | ਘਰ ਡਿੱਗ ਗਏ, ਜ਼ਮੀਨ ਤੇ ਫ਼ਸਲਾਂ ਵਹਿ ਗਈਆਂ, ਪਰ ਲੋਕਾਂ ਨੇ ਹਿੰਮਤ ਨਹੀਂ ਹਾਰੀ ਅਤੇ ਹਰ ਪਾਸੇ ਤੋਂ ਮਦਦ ਦੇ ਹੱਥ ਵਧੇ | ਰੂਪਨਗਰ ਜ਼ਿਲ੍ਹੇ ਤੋਂ ਲਗਾਤਾਰ ਹੜ੍ਹ ਰਾਹਤ ਸਮੱਗਰੀ ਪ੍ਰਭਾਵਿਤ ਖੇਤਰਾਂ ਵੱਲ ਭੇਜੀ ਜਾ ਰਹੀ ਹੈ | ਗੁਰਦੁਆਰਾ ਟਿੱਬੀ ਸਾਹਿਬ ਵਲੋਂ ਸ਼ੇਰੇ ਪੰਜਾਬ ਸਪੋਰਟਸ ਕਲੱਬ ਅਤੇ ਹੋਰ ਸੰਗਠਨਾਂ ਦੀ ਸਹਾਇਤਾ ਨਾਲ ਪਹਿਲਾਂ ਹੀ 40 ਤੋਂ ਵੱਧ ਟਰੱਕ ਸਮੱਗਰੀ ਭੇਜੇ ਜਾ ਚੁੱਕੇ ਹਨ | ਖ਼ਾਲਸਾ ਏਡ ਰੂਪਨਗਰ ਨੇ ਵੀ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਭੇਜੀ ਹੈ | ਇਸ ਤੋਂ ਇਲਾਵਾ, ਲੋਕ ਵੱਡੀ ਗਿਣਤੀ ਵਿਚ ਅਦਾਰਾ 'ਅਜੀਤ' ਵਲੋਂ ਬਣਾਏ ਹੜ੍ਹ ਰਾਹਤ ਫੰਡ ਵਿਚ ਯੋਗਦਾਨ ਪਾਉਣ ਲਈ ਵੀ ਅੱਗੇ ਆ ਰਹੇ ਹਨ | ਅੱਜ ਇਸ ਕੜੀ ਵਿਚ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਵਲੋਂ ਕਰੀਬ 36 ਟਰਾਲੀਆਂ ਦਾ ਕਾਫਲਾ ਹੜ ਪੀੜਤਾਂ ਦੀ ਸਹਾਇਤਾ ਲਈ ਰਵਾਨਾ ਹੋਇਆ | ਇਹ ਟਰਾਲੀਆਂ ਪਸ਼ੂਆਂ ਲਈ ਚਾਰਾ, ਆਚਾਰ, ਤੂੜੀ ਅਤੇ ਹੋਰ ਜ਼ਰੂਰੀ ਰਸਦ ਨਾਲ ਭਰੀਆਂ ਹੋਈਆਂ ਹਨ | ਕਾਫਲਾ ਅਜਨਾਲਾ ਖੇਤਰ ਵਿੱਚ ਪੰਜ ਦਿਨਾਂ ਤੱਕ ਪੀੜਤ ਪਰਿਵਾਰਾਂ ਅਤੇ ਪਸ਼ੂਆਂ ਦੀ ਸੇਵਾ ਕਰੇਗਾ | ਇਸ ਜਥੇ ਦੇ ਨੌਜਵਾਨ ਉਹੀ ਹਨ, ਜਿਨ੍ਹਾਂ ਨੇ ਦਿੱਲੀ ਕਿਸਾਨ ਮੋਰਚੇ ਦੌਰਾਨ ਡਟ ਕੇ ਸੇਵਾ ਨਿਭਾਈ ਸੀ | ਹੁਣ ਇੱਕ ਵਾਰ ਫਿਰ ਉਹੀ ਜਜ਼ਬੇ ਨਾਲ ਇਹ ਨੌਜਵਾਨ ਮਨੁੱਖਤਾ ਦੀ ਖਾਤਰ ਅੱਗੇ ਆਏ ਹਨ | ਜਥੇ ਨੇ ਐਲਾਨ ਕੀਤਾ ਕਿ ਜੇ ਲੋੜ ਹੋਈ ਤਾਂ ਹੋਰ ਰਾਹਤ ਸਮੱਗਰੀ ਵੀ ਭੇਜੀ ਜਾਵੇਗੀ | ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਈਆਂ ਇਹ ਟਰਾਲੀਆਂ ਮੀਆਂਪੁਰ ਸਟੇਸ਼ਨ ਵਾਲਾ, ਠੌਣਾ, ਬੁਰਜਵਾਲਾ, ਡੇਕਵਾਲਾ, ਚੈੜੀਆਂ, ਪੰਜੋਲਾ, ਕਰਤਾਰਪੁਰ, ਹੁਸ਼ਿਆਰਪੁਰ, ਗੱਗੋ, ਕਕਰਾਲੀ, ਭਾਗੋਵਾਲ, ਦੁੱਗਰੀ, ਸੰਤੋਖਗੜ੍ਹ, ਚੁਪਕੀ, ਸੈਂਫਲਪੁਰ, ਫਾਂਟਵਾਂ, ਮਾਣਕ ਮਾਜਰਾ, ਬੂਰ ਮਾਜਰਾ, ਦੁਲਚੀ ਮਾਜਰਾ, ਬ੍ਰਾਹਮਣ ਮਾਜਰਾ, ਮੁੰਦੋ ਸੰਗਤੀਆਂ, ਅਕਾਲਗੜ੍ਹ, ਡੂਮਛੇੜੀ ਆਦਿ ਪਿੰਡਾਂ ਵਿੱਚੋਂ ਆਈਆਂ ਹਨ | ਪੰਜਾਬੀਆਂ ਦਾ ਇਹ ਜਜ਼ਬਾ ਫਿਰ ਸਾਬਤ ਕਰ ਰਿਹਾ ਹੈ ਕਿ ਔਖੇ ਸਮੇਂ ਵਿਚ ਸਾਂਝੀ ਸਹਿਯੋਗ ਤੇ ਸੇਵਾ-ਭਾਵਨਾ ਹੀ ਸਭ ਤੋਂ ਵੱਡੀ ਤਾਕਤ ਹੈ |

ਪਿਛਲੀ ਖ਼ਬਰ ਅਗੰਮਪੁਰ ਸਕੂਲ ਵਿਖੇ ਸਮਾਪਤ ਹੋਏ ਸਕੂਲਾਂ ਦੇ ਕਬੱਡੀ ਟੂਰਨਾਮੈਂਟ ਅਗਲੀ ਖ਼ਬਰ ਬੀ. ਕੇ. ਯੂ. ਰਾਜੇਵਾਲ ਦੀ ਜ਼ਿਲ੍ਹਾ ਇਕਾਈ ਵਲੋਂ ਹੜ੍ਹ ਪੀੜਤ ਇਲਾਕੇ ਦਾ ਕੀਤਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।