07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਭਾਜਪਾ ਯੁਵਾ ਮੋਰਚਾ ਵਲੋਂ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮੌਕੇ ਲਗਾਇਆ ਖ਼ੂਨਦਾਨ ਕੈਂਪ <br/>

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ ਵਿਚ ਖੂਨ ਦਾਨੀਆਂ ਨੂੰ ਸਨਮਾਨਿਤ ਕਰ ਰਹੇ ਮਹਿਮਾਨ ਤੇ ਪ੍ਰਬੰਧਕ | <br/> 21-09-2025
ਰੂਪਨਗਰ, 20 ਸਤੰਬਰ (ਸਟਾਫ਼ ਰਿਪੋਰਟਰ)-ਭਾਜਪਾ ਯੁਵਾ ਮੋਰਚਾ ਜ਼ਿਲ੍ਹਾ ਰੋਪੜ ਵਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਸੇਵਾ ਪੰਦਰਵਾੜੇ ਤਹਿਤ ਭਸੀਨ ਭਵਨ, ਰੋਪੜ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਵਿਚ ਵੱਡੀ ਗਿਣਤੀ ਕਾਰਕੁਨਾਂ ਅਤੇ ਸਥਾਨਕ ਲੋਕਾਂ ਨੇ ਭਾਗ ਲਿਆ ਅਤੇ 105 ਯੂਨਿਟ ਖੂਨ ਦਾਨ ਕੀਤਾ | ਇਸ ਮੌਕੇ ਭਾਜਪਾ ਕੇਂਦਰੀ ਸੰਸਦੀ ਬੋਰਡ ਮੈਂਬਰ ਇਕਬਾਲ ਸਿੰਘ ਲਾਲਪੁਰਾ ਅਤੇ ਪੰਜਾਬ ਭਾਜਪਾ ਮਹਾਮੰਤਰੀ ਪਰਮਿੰਦਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਮੋਦੀ ਜੀ ਦੀ ਜ਼ਿੰਦਗੀ ਸੇਵਾ ਤੇ ਸਮਰਪਣ ਦਾ ਪ੍ਰਤੀਕ ਹੈ ਤੇ ਖ਼ੂਨਦਾਨ ਸਭ ਤੋਂ ਵੱਡਾ ਦਾਨ ਹੈ | ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਜਪਾ ਦਾ ਹਰ ਕਾਰਕੁਨ ਸਮਾਜ ਸੇਵਾ ਲਈ ਸਮਰਪਿਤ ਹੈ | ਇਸ ਮੌਕੇ ਦਾਨੀਆਂ ਨੂੰ ਪ੍ਰਮਾਣਪੱਤਰ ਵੰਡੇ ਗਏ ਅਤੇ ਯੁਵਾ ਮੋਰਚਾ ਟੀਮ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਜਗਦੀਸ਼ ਚੰਦਰ ਕਾਝਲਾ, ਹਿੰਮਤ ਸਿੰਘ ਗਿਰਨ, ਧਰਮਿੰਦਰ ਸਿੰਘ ਭਿੰਦਾ, ਇੰਦਰਪਾਲ ਸਿੰਘ ਲੋਹਗੜ ਫਿੱਡੇ, ਸਤਨਾਮ ਸਿੰਘ ਸੱਤੂ, ਓੰਕਾਰ ਅਬਿਆਣਾ, ਸੌਰਭ ਬਾਂਸਲ, ਜਗਮਨਦੀਪ ਸਿੰਘ ਪੜੀ, ਲੋਕੇਸ਼ ਕੁਮਾਰ, ਗਗਨ ਗੁਪਤਾ, ਸਤਿੰਦਰ ਨਾਗੀ, ਕਵਲਜੀਤ ਬਾਬਾ, ਸੌਰਭ ਪੰਡਿਤ ਪ੍ਰਸਿੱਧ ਯੂਵਾ ਨੇਤਾ, ਸੌਰਵ ਸ਼ਰਮਾ, ਜਗਦੀਪ ਪੱਡੀ, ਆਦਿਤਿਆ ਤਿਵਾਰੀ, ਹੈਪੀ ਸੈਣੀ, ਨਰੇਂਦਰ ਕੋਟਲਾ, ਸੁੱਖੀ ਨੰਗਲ, ਗਗਨ, ਅਰਜੀਤ ਸੈਣੀ, ਨਰੇਸ਼ ਖਗੜ, ਅਰਸ਼ ਭੱਟ ਅਤੇ ਇੰਦਰਪਾਲ ਸਿੰਘ ਆਦਿ ਨੇ ਕੈਂਪ ਨੂੰ ਕਾਮਯਾਬ ਬਣਾਉਣ ਵਿਚ ਯੋਗਦਾਨ ਪਾਇਆ | ਜਗਦੀਸ਼ ਚੰਦਰ ਕਾਝਲਾ, ਹਿੰਮਤ ਸਿੰਘ ਗਿਰਨ, ਧਰਮਿੰਦਰ ਸਿੰਘ ਭਿੰਦਾ, ਸਤਨਾਮ ਸਿੰਘ ਸੱਤੂ ਸਮੇਤ ਕਈ ਯੁਵਾ ਨੇਤਾਵਾਂ ਨੇ ਯੋਗਦਾਨ ਪਾਇਆ |

ਪਿਛਲੀ ਖ਼ਬਰ ਗੁਰਦੁਆਰਾ ਭਾਈ ਘਨੱਈਆ ਜੀ ਮੋਹੀਵਾਲ ਵਿਖੇ ਕਰਵਾਇਆ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਅੰਤਾਂ ਦੀ ਪ੍ਰੇਸ਼ਾਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।