07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਮੁਹਿੰਮ ਰੋਕਣ ਤੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ <br/>

ਅਜੀਤ ਡੈਸਕ 21-09-2025
ਰੂਪਨਗਰ, 20 ਸਤੰਬਰ (ਸਟਾਫ਼ ਰਿਪੋਰਟਰ)-ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀ.ਪੀ.ਆਈ.ਐਮ) ਜ਼ਿਲ੍ਹਾ ਕਮੇਟੀ ਰੋਪੜ ਦੇ ਇੱਕ ਵਫ਼ਦ ਨੇ ਅੱਜ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਨੂੰ ਮਿਲਿਆ, ਮਿਲ ਕੇ ਇੱਕ ਮੰਗ ਪੱਤਰ ਸੌਂਪਿਆ | ਇਸ ਵਿਚ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਗਈ | ਸੀ.ਪੀ.ਆਈ.ਐਮ. ਆਗੂਆਂ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਇੱਕ ਬੱਚੇ ਨਾਲ ਹੋਈ ਘਿਣਾਉਣੀ ਘਟਨਾ ਦੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ, ਪਰ ਉਸ ਨੂੰ ਆਧਾਰ ਬਣਾ ਕੇ ਸਾਰੇ ਪ੍ਰਵਾਸੀਆਂ ਨੂੰ ਦੋਸ਼ੀ ਮੰਨਣਾ ਗਲਤ ਹੈ | ਉਹਨਾਂ ਕਿਹਾ ਕਿ ਜੇ ਪ੍ਰਵਾਸੀਆਂ ਖ਼ਿਲਾਫ਼ ਐਸੀ ਮੁਹਿੰਮ ਚਲਦੀ ਰਹੀ ਤਾਂ ਇਸ ਦਾ ਬੁਰਾ ਅਸਰ ਹੋਰ ਰਾਜਾਂ ਵਿਚ ਰਹਿਣ ਵਾਲੇ ਪੰਜਾਬੀਆਂ ਉੱਤੇ ਵੀ ਪੈ ਸਕਦਾ ਹੈ | ਆਗੂਆਂ ਨੇ ਯਾਦ ਦਿਵਾਇਆ ਕਿ ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ ਸਾਰੇ ਪੰਜਾਬੀਆਂ ਨੂੰ ਸਜ਼ਾ ਭੁਗਤਣੀ ਪਈ ਸੀ, ਇਸ ਲਈ ਇੱਕ ਵਿਅਕਤੀ ਦੇ ਜੁਰਮ ਦੀ ਸਜ਼ਾ ਪੂਰੇ ਸਮੂਹ ਨੂੰ ਨਹੀਂ ਮਿਲਣੀ ਚਾਹੀਦੀ | ਉਹਨਾਂ ਐਸ.ਐਸ.ਪੀ. ਕੋਲੋਂ ਮੰਗ ਕੀਤੀ ਕਿ ਪ੍ਰਵਾਸੀਆਂ ਖ਼ਿਲਾਫ਼ ਮੀਡੀਆ 'ਤੇ ਹੋ ਰਿਹਾ ਅੰਧਾ-ਧੁੰਦ ਪ੍ਰਚਾਰ ਰੋਕਿਆ ਜਾਵੇ ਅਤੇ ਮੁੱਖ ਦੋਸ਼ੀਆਂ ਨੂੰ ਲਾਮਿਸਾਲ ਸਜ਼ਾ ਦਿੱਤੀ ਜਾਵੇ, ਤਾਂ ਜੋ ਅੱਗੇ ਕੋਈ ਅਜਿਹਾ ਅਪਰਾਧ ਕਰਨ ਦੀ ਹਿੰਮਤ ਨਾ ਕਰੇ | ਵਫਦ ਵਿਚ ਜ਼ਿਲ੍ਹਾ ਸਕੱਤਰ ਬਜਿੰਦਰ ਪੰਡਿਤ, ਕਾਮਰੇਡ ਸੁਰਜੀਤ ਸਿੰਘ ਢੇਰ, ਗੁਰਦੇਵ ਸਿੰਘ ਬਾਗੀ, ਪਵਨ ਕੁਮਾਰ ਚੱਕ ਕਰਮਾ ਅਤੇ ਅਜਮੇਰ ਸਿੰਘ ਨੌਧੇ ਮਾਜਰਾ ਸ਼ਾਮਲ ਸਨ | ਸੀ.ਪੀ.ਆਈ.ਐਮ. ਨੇ ਕਿਹਾ ਕਿ ਪੰਜਾਬ ਦੀ ਖੇਤੀ ਪ੍ਰਵਾਸੀ ਮਜ਼ਦੂਰਾਂ ਤੇ ਨਿਰਭਰ ਹੈ, ਇਸ ਲਈ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਜ਼ਰੂਰੀ ਹੈ |

ਪਿਛਲੀ ਖ਼ਬਰ ਭਗਵਾਨ ਵਾਲਮੀਕਿ ਪ੍ਰਕਾਸ਼ ਦਿਵਸ 'ਤੇ ਹੋਣ ਵਾਲੇ ਸਮਾਗਮਾਂ ਲਈ ਬੀ.ਜੇ.ਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਦਿੱਤਾ ਸ... ਅਗਲੀ ਖ਼ਬਰ ਖੰਡ ਮਿੱਲ ਮੋਰਿੰਡਾ ਦੇ ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਹੋਈ ਤਾਜਪੋਸ਼ੀ, ਰਾਜਨੀਤਿਕ ਆਗੂਆਂ ਨੇ ਕੀਤੀ ਸ਼ਮੂਲੀਅਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।