ਚੋਗਾਵਾਂ , 20 ਸਤੰਬਰ (ਕਲਸੀ)-ਭਗਵਾਨ ਵਾਲਮੀਕਿ ਜੀ ਮਹਾਰਾਜ ਜਿੱਥੇ ਸਿੱਖਿਆ ਦੇ ਗੁਰੂ ਸਨ, ਉੱਥੇ ਸ਼ਸਤਰ ਵਿਦਿਆ ਦੇ ਵੀ ਮਾਹਰ ਸਨ | ਵਾਲਮੀਕਿ ਤੀਰਥ ਦੇ ਵੱਖ ਵੱਖ ਸੰਗਠਨਾਂ ਵਲੋਂ ਇੱਕ ਪਲੇਟਫਾਰਮ ਤੇ ਇਕੱਠੇ ਹੁੰਦਿਆਂ ਭਗਵਾਨ ਵਾਲਮੀਕਿ ਸ੍ਰੀ ਰਾਮ ਤੀਰਥ ਅਖੰਡ ਜੋਤ ਯਾਤਰਾ ਦੌਰਾਨ ਧਾਰਮਿਕ ਸਮਾਗਮ ਦੌਰਾਨ ਤੀਸਰੀ ਅਖੰਡ ਜੋਤ ਦੀ ਸ਼ੁਰੂਆਤ ਕਰਦਿਆਂ ਉੱਘੇ ਸਮਾਜ ਸੇਵਕ ਪਰਤੂਲ ਸੱਭਰਵਾਲ ਦੀ ਅਗਵਾਈ ਹੇਠ ਮਨਾਉਂਦਿਆਂ ਵਿਸ਼ਵ ਹਿੰਦੂ ਪਰਿਸ਼ਦ ਰਾਸ਼ਟਰੀ ਪ੍ਰਧਾਨ ਅਲੋਕ ਕੁਮਾਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ | ਇਸ ਮੌਕੇ ਕੌਮੀ ਗਾਇਕ ਪਵਨ ਦਰਾਵੜ, ਸ਼ਸ਼ੀ ਗਿੱਲ, ਹੈਪੀ ਭੀਲ ਸੰਗਤਾਂ ਦੇ ਸਨਮੁਖ ਹੁੰਦਿਆਂ ਭਜਨ ਗਾਇਨ ਕੀਤੇ ਗਏ ਵੱਖ ਵੱਖ ਸੂਬਿਆਂ 'ਚੋਂ ਰਾਮਲੀਲ੍ਹਾ ਕਮੇਟੀਆਂ ਪਾਵਨ ਵਾਲਮੀਕਿ ਤੀਰਥ ਵਿਖੇ ਰਾਮਲੀਲ੍ਹਾ ਦੀ ਆਰੰਭਤਾ ਲਈ ਧਾਰਮਿਕ ਮੰਦਰ ਤੋਂ ਅਖੰਡ ਜੋਤ ਪ੍ਰਾਪਤ ਕਰਨ ਲਈ ਪੁੱਜੀਆਂ | ਉਨ੍ਹਾਂ ਦੱਸਿਆ ਕਿ ਰਾਮ ਲੀਲ੍ਹਾ ਦੇ ਦੌਰਾਨ ਇਹ ਜੋਤ ਨੌ ਦਿਨ ਬਿਰਾਜਮਾਨ ਰਹੇਗੀ | ਆਈਆਂ ਹੋਈਆਂ ਕਮੇਟੀਆਂ ਨੂੰ ਸਟੇਜ ਉੱਪਰ ਸੰਤ ਬਾਬਾ ਪ੍ਰਗਟ ਨਾਥ ਰਹੀਮਪੁਰ ਓਮ ਪ੍ਰਕਾਸ਼ ਆਨਾਰੀਆ ਜੀ ਆਇਆਂ ਕਿਹਾ ਅਤੇ ਸਨਮਾਨਿਤ ਕੀਤਾ ਗਿਆ | ਵੱਖ-ਵੱਖ ਪ੍ਰਦੇਸ਼ਾਂ ਤੋਂ ਪੁੱਜੇ ਰਾਮਲੀਲਾ ਕਮੇਟੀ ਮੈਂਬਰਾਂ ਵਲੋਂ ਸੀਤਾ ਮਾਤਾ ਕੋਟੀਆ ਲਵ ਕੁਸ਼ ਪਾਠਸ਼ਾਲਾ ਧੂਣਾ ਸਾਹਿਬ ਮੰਦਰ ਦੇ ਦਰਸ਼ਨ ਵੀ ਕੀਤੇ ਗਏ | ਇਸ ਮੌਕੇ ਸੰਤ ਰੋਹਿਤ ਫਿਰੋਜ਼ਪੁਰ, ਸੰਤ ਸੂਰਜ ਪ੍ਰਕਾਸ਼ ਹਿਮਾਚਲ, ਕੌਂਸਲਰ ਵਿਕਾਸ ਗਿੱਲ, ਸੂਬਾ ਕਾਰਜਕਾਰੀ ਮੈਂਬਰ ਹਰਦਿਆਲ ਸਿੰਘ ਔਲਖ ਸਿਕੰਦਰ ਚੌਹਾਨ, ਮਹੰਤ ਜਗਤਾਰ, ਬਾਬਾ ਮਹੰਤ, ਮਨਜੀਤ ਗਿਰੀ ਚੇਲਾ ਬਲਦੇਵ ਗਿਰ, ਰਿੰਕੂ ਜੀ.ਐੱਮ. ਸਿਮਰਨ ਆਦਿ ਹਾਜ਼ਰ ਸਨ |