ਮਜੀਠਾ, 20 ਸਤੰਬਰ (ਮਨਿੰਦਰ ਸਿੰਘ ਸੋਖੀ)-ਜਿਥੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨੀ ਬਣਦੀ ਹੈ ਉਥੇ ਹੀ ਕਿਸੇ ਇਕ ਵਿਅਕਤੀ ਦੇ ਘਿਨਾਉਣੇ ਅਪਰਾਧ ਕਾਰਨ ਕਿਸੇ ਇਕ ਫਿਰਕੇ ਦੇ ਸਾਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਪੰਜਾਬ ਤੇ ਪੰਜਾਬੀਅਤ ਦੀ ਸੋਚ ਦੇ ਉਲਟ ਕਾਰਵਾਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਰਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਪੰਜਾਬੀ ਲੋਕ ਆਪਣੇ ਪਰਿਵਾਰਾਂ ਸਮੇਤ ਛੋਟੇ ਵੱਡੇ ਕਾਰੋਬਾਰ ਕਰਦੇ ਹਨ ਉਸੇ ਹੀ ਤਰ੍ਹਾਂ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਪੰਜਾਬ ਅੰਦਰ ਵੀ ਲੋਕ ਰੁਜ਼ਗਾਰ ਦੀ ਭਾਲ ਵਿਚ ਆਉਂਦੇ ਹਨ | ਪੰਧੇਰ ਨੇ ਕਿਹਾ ਕਿ ਕਿਸੇ ਇੱਕ ਫਿਰਕੇ ਦੇ ਵਿਅਕਤੀ ਵਲੋ ਘਟੀਆ ਮਾਨਸਿਕਤਾ ਦੇ ਚਲਦਿਆਂ ਸਮਾਜ ਤੇ ਇਨਸਾਨੀਅਤ ਵਿਰੁੱਧ ਦਿੱਤੀ ਗਈ ਘਟਨਾ ਦੇ ਅੰਜਾਮ ਨੂੰ ਉਸ ਇਕ ਵਿਅਕਤੀ ਨਾਲ ਹੀ ਜੋੜ ਕੇ ਰੱਖਣਾ ਚਾਹੀਦਾ ਹੈ ਨਾ ਕਿ ਉਸ ਦੇ ਫਿਰਕੇ ਦੇ ਸਾਰੇ ਲੋਕਾਂ ਨੂੰ ਕਟਿਹਰੇ ਵਿਚ ਖੜ੍ਹਾ ਕਰਨਾ ਚਾਹੀਦਾ ਹੈ | ਪੰਧੇਰ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਦੇਸ਼ ਦੀ ਆਖੰਡਤਾ ਤੇ ਭਾਈਚਾਰਕ ਸਾਂਝ ਨੂੰ ਖ਼ਤਮ ਕਰਨ 'ਤੇ