16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਵਿਧਾਇਕ ਧਾਲੀਵਾਲ ਵਲੋਂ ਬਾਬਾ ਗਮਚੁੱਕ ਜੀ ਦੇ ਸਾਲਾਨਾ ਜੋੜ ਮੇਲੇ ਵਿਚ ਭਰੀ ਹਾਜ਼ਰੀ <br/>

ਅਜੀਤ ਡੈਸਕ 21-09-2025
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਰਾਏ ਸਿੱਖ ਭਾਈਚਾਰੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬਾਬਾ ਗੱਮਚੁੱਕ ਜੀ ਵਿਖੇ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਸਮੂਹ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਲਾਕੇ ਭਰ ਦੀਆਂ ਸੰਗਤਾਂ ਵਲੋਂ ਸਰਬੱਤ ਦੇ ਭਲੇ ਲਈ ਰਖਵਾਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਢਾਡੀ ਗਿਆਨੀ ਬਲਬੀਰ ਸਿੰਘ ਪਾਰਸ, ਬੀਬੀ ਦਲੇਰ ਕੌਰ ਖ਼ਾਲਸਾ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਬਲਕਾਰ ਸਿੰਘ ਅਜਨਾਲਾ, ਢਾਡੀ ਗਿਆਨੀ ਗੁਰਜੀਤ ਸਿੰਘ ਮਾਨੋਚਾਹਲ, ਭਾਈ ਕੇਵਲ ਸਿੰਘ ਮਹਿਤਾ, ਢਾਡੀ ਗਿਆਨੀ ਸੁਲੱਖਣ ਸਿੰਘ ਚੌਦਰਪੁਰ, ਢਾਡੀ ਗਿਆਨੀ ਦਲਜੀਤ ਸਿੰਘ ਵਿਛੋਆ, ਢਾਡੀ ਗਿਆਨੀ ਮਨਵੀਰ ਸਿੰਘ ਪਹੂਵਿੰਡ, ਰਾਗੀ ਭਾਈ ਕੁਲਵੰਤ ਸਿੰਘ ਭਿੰਡੀ ਸੈਦਾਂ, ਰਾਗੀ ਭਾਈ ਦਵਿੰਦਰ ਸਿੰਘ ਚੈਨਪੁਰ ਅਤੇ ਕਵੀਸ਼ਰ ਭਾਈ ਸੁਰਿੰਦਰ ਸਿੰਘ ਆਦਿ ਜਥਿਆਂ ਵਲੋਂ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਇਆ | ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨ ਪਹੁੰਚੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਸਮੂਹ ਸੰਗਤਾਂ ਨੂੰ ਸਾਲਾਨਾ ਜੋੜ ਮੇਲੇ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਐੱਸ.ਅੱੈਚ.ਓ ਖੁਸ਼ਬੂ ਸ਼ਰਮਾ, ਹਲਕਾ ਸੰਗਠਨ ਇੰਚਾਰਜ ਸਰਪੰਚ ਲਵਪ੍ਰੀਤ ਸਿੰਘ ਹਰੜ ਖ਼ੁਰਦ, ਸਰਪੰਚ ਜਗੀਰ ਸਿੰਘ, ਯੂਥ ਆਗੂ ਭੁਪਿੰਦਰ ਸਿੰਘ ਮਾਣਾ ਨਾਨਕਪੁਰਾ ਥੇਹ, ਪ੍ਰਧਾਨ ਹਰਪਾਲ ਸਿੰਘ ਸਿੰਧੀ ਰਮਦਾਸ, ਪੀ.ਏ ਮੁਖ਼ਤਿਆਰ ਸਿੰਘ, ਸਰਪੰਚ ਲਖਬੀਰ ਸਿੰਘ ਬਿਕਰਾਊਰ, ਸਰਪੰਚ ਬਾਊ ਸਿੰਘ, ਸਰਪੰਚ ਜਗਤਾਰ ਸਿੰਘ, ਪ੍ਰਧਾਨ ਵਿੱਕੀ ਬਲੜਵਾਲ, ਬਲਬੀਰ ਸਿੰਘ ਰਾਏਪੁਰ ਅਤੇ ਸਰਪੰਚ ਸੋਨੂੰ ਡੱਲਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਗੁਰਦੁਆਰਾ ਬਾਬਾ ਗਮਚੁੱਕ ਜੀ ਪਿੰਡ ਬੱਲੜਵਾਲ ਵਿਖੇ ਕਰਵਾਏ ਜੋੜ ਮੇਲੇ ਦੀ ਸਮਾਪਤੀ ਉਪਰੰਤ ਅੱਜ ਅੰਮਿ੍ਤ ਸੰਚਾਰ ਕਰਵਾਇਆ ਗਿਆ ਅਤੇ 50 ਅੰਮਿ੍ਤ ਅਭਿਲਾਸ਼ੀਆਂ ਨੇ ਅੰਮਿ੍ਤ ਪ੍ਰਾਣ ਕੀਤਾ |

ਪਿਛਲੀ ਖ਼ਬਰ ਸੁਖਬੀਰ ਦੀ ਅਗਵਾਈ 'ਚ ਆਗੂ ਤੇ ਵਰਕਰ ਹੜ੍ਹ ਪੀੜਤਾਂ ਦੀ ਕਰ ਰਹੇ ਹਰ ਸੰਭਵ ਮਦਦ-ਧਰਮਬੀਰ ਸੋਹੀ, ਬਲਜਿੰਦਰ ਬੁੱਟਰ <br/>... ਅਗਲੀ ਖ਼ਬਰ ਕਿਸੇ ਇਕ ਵਿਅਕਤੀ ਦੇ ਘਿਨਾਉਣੇ ਅਪਰਾਧ ਕਾਰਨ ਇੱਕ ਫਿਰਕੇ ਦੇ ਸਾਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਪੰਜਾਬ ਤੇ ਪੰਜਾਬੀਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।