ਗੱਗੋਮਾਹਲ/ਅਜਨਾਲਾ/ਰਮਦਾਸ 20 ਸਤੰਬਰ (ਸੰਧੂ, ਢਿੱਲੋ, ਵਾਹਲਾ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਚੜ੍ਹਦੀ ਕਲ੍ਹਾ ਤਹਿਤ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਸਾਥੀਆਂ ਨਾਲ ਮੁੱਢਲਾ ਸਿਹਤ ਕੇਂਦਰ ਰਮਦਾਸ, ਸਬ ਤਹਿਸੀਲ ਕੰਪਲੈਕਸ, ਬੀ.ਡੀ.ਪੀ.ਓ. ਦਫਤਰ ਅਤੇ ਪਟਵਾਰਖਾਨੇ ਦੀ ਸਫਾਈ ਕੀਤੀ ਗਈ | ਜਿਸ ਵਿਚ ਉਹ ਖੁਦ ਝਾੜੂ ਨਾਲ ਸਫਾਈ ਕਰਦੇ ਦੇਖੇ ਗਏ | ਇਸ ਸਮੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਅੰਦਰ ਸਥਿਤ ਸਰਕਾਰੀ ਸਕੂਲਾਂ, ਤਹਿਸੀਲ ਕੰਪਲੈਕਸਾਂ, ਬਲਾਕ ਦਫਤਰਾਂ, ਡਿਸਪੈਂਸਰੀਆਂ, ਹਸਪਤਾਲਾਂ ਦੀ ਸਫਾਈ ਕੀਤੀ ਜਾ ਰਹੀ ਹੈ ਤਾਂ ਜੋ ਸਰਕਾਰੀ ਸਕੂਲਾਂ ਅੰਦਰ ਸਿਖਿਆ ਦਾ ਕਾਰਜ ਮੁੜ ਸ਼ੁਰੂ ਹੋ ਸਕੇ, ਤਹਿਸੀਲਾਂ, ਬਲਾਕਾਂ ਤੇ ਪਟਵਾਰ ਘਰਾਂ ਅੰਦਰ ਆਮ ਲੋਕਾਂ ਦੇ ਕੰਮ ਸ਼ੁਰੂ ਹੋ ਸਕਣ ਤੇ ਹਸਪਤਾਲਾਂ ਅੰਦਰ ਮਰੀਜ਼ਾਂ ਦਾ ਇਲਾਜ ਚਾਲੂ ਹੋ ਸਕੇ | ਇਸ ਸਮੇਂ ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸ਼ੋਸ਼ਲ ਮੀਡੀਆ ਚੈਨਲਾਂ ਵਲੋਂ ਡਿਪਟੀ ਕਮਿਸ਼ਨਰ ਅੰਮਿ੍ਤਸਰ 'ਤੇ ਮਾਇਨਿੰਗ ਦੇ ਦੋਸ਼ ਲਗਾਉਣਾ ਅਤਿ ਨਿੰਦਣਯੋਗ ਹੈ ਜਦੋਂ ਕਿ ਜਿਸ ਦਾ ਖੇਤ ਉਸਦੀ ਰੇਤ ਤਹਿਤ ਕਿਸਾਨ ਖੁਦ ਖੇਤਾਂ ਵਿਚੋ ਰੇਤਾਂ ਚੁੱਕ ਰਹੇ ਹਨ | ਕੇਂਦਰੀ ਮੰਤਰੀਆਂ ਦੇ ਦੌਰਿਆਂ ਪ੍ਰਤੀ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਇਹ ਬਿਨਾਂ ਵਜ੍ਹਾ ਸੜਕਾਂ 'ਤੇ ਫਿਰ ਰਹੇ ਹਨ ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਐਲਾਨੀ ਰਾਸ਼ੀ ਵੀ ਪੰਜਾਬ ਸਰਕਾਰ ਨੂੰ ਨਸੀਬ ਨਹੀਂ ਹੋਈ | ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਬਲਦੇਵ ਸਿੰਘ ਬੱਬੂ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਵਾਈਸ ਪ੍ਰਧਾਨ ਦਿਨੇਸ਼ ਸੋਨੀ, ਕੋਆਰਡੀਨੇਟਰ, ਗੁਰਪ੍ਰੀਤ ਸਿੰਘ ਸਾਬੀ, ਸਰਪੰਚ ਬਲਜੀਤ ਸਿੰਘ ਅੜਾਇਆ, ਸਾਬਕਾ ਸਰਪੰਚ ਕਾਬਲ ਸਿੰਘ ਪਸ਼ੀਆ, ਸਰਪੰਚ ਬਲਰਾਜ ਸਿੰਘ ਗਿੱਲ, ਸਰਪੰਚ ਰਾਜਵਿੰਦਰ ਸਿੰਘ ਰਾਜੂ, ਸਰਪੰਚ ਕੁਲਜੀਤ ਸਿੰਘ ਮੰਦਰਾਂਵਾਲਾ, ਸਰਪੰਚ ਅੰਮਿ੍ਤਪਾਲ ਸਿੰਘ ਪੰਡੋਰੀ, ਸਰਪੰਚ ਪੰਜਾਬ ਸਿੰਘ ਪਸ਼ੀਆ, ਲਵਦੀਪ ਸਿੰਘ ਨੰਗਲ, ਸਾਬਕਾ ਸਰਪੰਚ ਪਿ੍ਥਵੀਪਾਲ ਸਿੰਘ, ਸਰਪੰਚ ਸੰਤੋਖ ਸਿੰਘ ਜੌਹਲ, ਸਰਪੰਚ ਗੁਰਦਿਆਲ ਸਿੰਘ ਜੱਟਾ, ਸਰਪੰਚ ਸ਼ੇਰ ਸਿੰਘ ਅਵਾਣ, ਕੈਪਟਨ ਕਸ਼ਮੀਰ ਸਿੰਘ, ਹਰਪ੍ਰੀਤ ਸਿੰਘ ਰੰਧਾਵਾ, ਡਿੰਪਲ ਕੁਮਾਰ, ਮਨਦੀਪ ਸਿੰਘ ਸ਼ੇਰਾ ਆਦਿ ਤੋ ਇਲਾਵਾ ਕਈ ਸਰਕਾਰੀ ਅਧਿਕਾਰੀ ਹਾਜ਼ਰ ਸਨ |