ਦੁਬਈ, 20 ਸਤੰਬਰ (ਪੀ.ਟੀ.ਆਈ.)-ਏਸ਼ੀਆ ਕੱਪ 2025 ਦੇ ਸੁਪਰ-4 ਪੜਾਅ ਦੇ ਪਹਿਲੇ ਮੈਚ 'ਚ ਅੱਜ ਬੰਗਲਾਦੇਸ਼ ਨੇ ਸ੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾਇਆ | ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਖੇ ਖੇਡੇ ਗਏ ਮੈਚ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਕਪਤਾਨ ਲਿਟਨ ਦਾਸ ਨੇ ਦੱਸਿਆ ਕਿ ਸੋਹਨ ਤੇ ਰਿਸ਼ਾਦ ਹੁਸੈਨ ਇਸ ਮੈਚ 'ਚ ਨਹੀਂ ਖੇਡਣਗੇ | ਦੂਜੇ ਪਾਸੇ, ਸ਼੍ਰੀਲੰਕਾ ਨੇ ਪਲੇਇੰਗ 11 'ਚ ਕੋਈ ਬਦਲਾਅ ਨਹੀਂ ਕੀਤਾ | ਸ੍ਰੀਲੰਕਾ ਨੇ ਦਾਸੁਨ ਸ਼ਨਾਕਾ ਦੀ 64 ਦÏੜਾਂ ਦੀ ਅਜੇਤੂ ਪਾਰੀ ਦੇ ਆਧਾਰ 'ਤੇ 20 ਓਵਰਾਂ 'ਚ 7 ਵਿਕਟਾਂ 'ਤੇ 168 ਦÏੜਾਂ ਬਣਾਈਆਂ | ਬੰਗਲਾਦੇਸ਼ ਲਈ ਮੁਸਤਫਿਜ਼ੁਰ ਰਹਿਮਾਨ ਨੇ ਤਿੰਨ ਵਿਕਟਾਂ ਲਈਆਂ ਜਦੋਂ ਕਿ ਮੇਹਦੀ ਹਸਨ ਨੇ 2 ਵਿਕਟਾਂ ਲਈਆਂ | ਦੂਜੇ ਪਾਸੇ, ਤਸਕੀਨ ਅਹਿਮਦ ਨੂੰ ਇਕ ਵਿਕਟ ਮਿਲੀ | ਜਵਾਬੀ ਪਾਰੀ 'ਚ ਬੰਗਲਾਦੇਸ਼ ਦੇ ਸੈਫ ਹਸਨ (61) ਤੇ ਤÏਹੀਦ ਹਿਰਦੌਏ (58) ਦੀ ਦਮਦਾਰ ਬੱਲੇਬਾਜ਼ੀ ਸਦਕਾ ਟੀਮ ਨੇ 1 ਗੇਂਦ ਰਹਿੰਦਿਆ ਹੀ 169 ਦੌੜਾਂ ਦਾ ਟੀਚਾ ਹਾਸਿਲ ਕਰਦੇ ਹੋਏ ਜਿੱਤ ਦਰਜ ਕੀਤੀ | 21 ਸਤੰਬਰ ਨੂੰ ਸੁਪਰ 4 ਦੇ ਦੁਜੇ ਮੈਚ 'ਚ ਭਾਰਤ-ਪਾਕਿ ਆਹਮੋ-ਸਾਹਮਣੇ ਹੋਣਗੇ |