ਪਟਿਆਲਾ, 30 ਅਗਸਤ (ਅ.ਸ. ਆਹਲੂਵਾਲੀਆ)-ਸਤਿਗੁਰੂ ਰਵਿਦਾਸ ਦੇ ਸਨਮਾਨ ਵਿਚ ਬਹੁਜਨ ਸਮਾਜ ਪਾਰਟੀ ਸੂਬਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਗੁਰੂ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਪਿੰਡ ਧੁਲੇਤਾ ਹਲਕਾ ਫਿਲੌਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਪੁਲਿਸ ਦੀ ਧੱਕੇਸ਼ਾਹੀ ਨਾਲ ਕਬਜ਼ੇ ਕਰ ਚਾਰਦੀਵਾਰੀ ਢਾਹੁਣ 'ਤੇ ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਰਵਿਦਾਸ ਗੁਰੂ ਘਰ ਨੇੜੇ ਸ਼ਰਾਬ ਦੇ ਠੇਕੇ ਖੋਲ੍ਹਣ ਵਿਰੁੱਧ ਪਟਿਆਲਾ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ | ਜਗਤਾਰ ਸਿੰਘ ਭੱਟੀ, ਬਲਦੇਵ ਸਿੰਘ ਮਹਿਰਾ ਸੂਬਾ ਉਪ ਪ੍ਰਧਾਨ, ਜੋਗਾ ਸਿੰਘ ਪਨੋਦੀਆ ਸੂਬਾ ਜਨਰਲ ਸਕੱਤਰ ਅਤੇ ਮੇਜਰ ਸਿੰਘ ਟਿੱਬੀ ਪ੍ਰਧਾਨ ਜ਼ਿਲ੍ਹਾ ਪਟਿਆਲਾ ਦੀ ਅਗਵਾਈ ਹੇਠ ਬਸਪਾ ਦੇ ਮੁੱਖ ਦਫ਼ਤਰ ਨੇੜੇ ਫਲਾਈ ਓਵਰ ਪਟਿਆਲਾ ਵਿਖੇ ਇਕੱਤਰ ਹੋ ਕੇ ਬਸਪਾ ਆਗੂਆਂ ਤੇ ਵਰਕਰਾਂ ਵਲੋਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਗਵਰਨਰ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਬਲਦੇਵ ਸਿੰਘ ਮਹਿਰਾ ਸੂਬਾ ਉਪ ਪ੍ਰਧਾਨ ਜੋਗਾ ਸਿੰਘ ਪਨੋਦੀਆ ਸੂਬਾ ਜਨਰਲ ਸਕੱਤਰ, ਮੇਜਰ ਸਿੰਘ ਟਿੱਬੀ ਪ੍ਰਧਾਨ ਜ਼ਿਲ੍ਹਾ ਪਟਿਆਲਾ, ਰਾਮਲਾਲ ਰਾਠੀਆਂ ਜ਼ਿਲ੍ਹਾ ਮੀਤ ਪ੍ਰਧਾਨ, ਸੁਰਜੀਤ ਸਿੰਘ ਗੋਰੀਆ ਜ਼ਿਲ੍ਹਾ ਕੋਆਰਡੀਨੇਟਰ, ਗੁਰਦਾਸ ਸਿੰਘ ਘੜਾਮ ਜ਼ਿਲ੍ਹਾ ਸਕੱਤਰ, ਗੁਰਮੀਤ ਸਿੰਘ ਬਹਾਦਰਗੜ੍ਹ ਕੈਸ਼ੀਅਰ, ਹਰਦੇਵ ਸਿੰਘ ਜ਼ਿਲ੍ਹਾ ਸਕੱਤਰ, ਬਲਕਾਰ ਸਿੰਘ ਹਰਪਾਲਪੁਰ, ਜਰਨੈਲ ਸਿੰਘ ਈਟੀਓ ਜ਼ਿਲ੍ਹਾ ਸਕੱਤਰ, ਸੁਖਵੰਤ ਸਿੰਘ, ਚੰਦ ਸਿੰਘ ਭੱਟੀ, ਐਡਵੋਕੇਟ ਜਸਪਾਲ ਸਿੰਘ, ਕੁਲਦੀਪ ਸਿੰਘ ਸੁਹਰੋ, ਅੰਗਰੇਜ਼ ਸਿੰਘ ਬਹਾਦਰਗੜ੍ਹ, ਰੂਪ ਸਿੰਘ ਬਠੋਈ ਮੱਘਰ ਸਿੰਘ ਕਨਸੂਹਾ, ਮਾ. ਪ੍ਰੀਤਮ ਸਿੰਘ ਭੇਡਵਾਲ ਸਾਰੇ ਜ਼ਿਲ੍ਹਾ ਕੋਆਰਡੀਨੇਟਰ, ਸੁਖਵਿੰਦਰ ਸਿੰਘ ਤੇਪਲਾ ਪ੍ਰਧਾਨ ਘਨੌਰ, ਸੁਖਵੀਰ ਸਿੰਘ ਪ੍ਰਧਾਨ ਰਾਜਪੁਰਾ, ਲਾਲ ਚੰਦ ਸ਼ਹਿਰੀ ਪ੍ਰਧਾਨ, ਮੋਹਣ ਲਾਲ ਪ੍ਰਧਾਨ ਸਮਾਣਾ, ਕਰਨੈਲ ਸਿੰਘ ਮਹਿਰਾ ਮੀਤ ਪ੍ਰਧਾਨ ਸ਼ੁਤਰਾਣਾ, ਹਰਵਿੰਦਰ ਸਿੰਘ ਨਰੜੂ ਮੀਤ ਪ੍ਰਧਾਨ ਦਿਹਾਤੀ, ਸ਼ਮਸ਼ੇਰ ਸਿੰਘ ਦੁਰਗਾਪੁਰ, ਸਵਰਨਜੀਤ ਸਿੰਘ ਦਰਗਾਪੁਰ ਪ੍ਰਧਾਨ ਬੀਵੀਐਫ ਨਾਭਾ, ਰਾਜਿੰਦਰ ਸਿੰਘ ਚੱਪੜ, ਜਗਤਾਰ ਸਿੰਘ ਬਹਾਦਰਗੜ੍ਹ, ਸੁਨੀਲ ਕੁਮਾਰ, ਕਰਨੈਲ ਸਿੰਘ ਝਿੱਲ, ਜੋਧ ਸਿੰਘ ਅਜਨੌਦਾ, ਨਾਇਬ ਸਿੰਘ, ਮਨੀ ਰਾਜਪੁਰਾ ਆਦਿ ਬਸਪਾ ਵਰਕਰਾਂ ਤੇ ਬਾਮਸੇਫ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ |