'ਆਪ' ਸਰਕਾਰ ਨੇ ਲੋਕਾਂ ਨੂੰ ਝੂਠ ਬੋਲ ਕੇ ਸੱਤਾ ਹਾਸਿਲ ਕੀਤੀ-ਕਿ੍ਸ਼ਨ ਸਿੰਘ ਸਨੌਰ
ਬੁਲਾਰੇ ਕਿ੍ਸ਼ਨ ਸਿੰਘ ਸਨੌਰ ਤੇ ਹਰਮਿੰਦਰ ਸਿੰਘ ਗੰਗਰੌਲੀ ਜਾਣਕਾਰੀ ਦਿੰਦੇ ਹੋਏ, ਨਾਲ ਹੋਰ ਅਕਾਲੀ ਦਲ ਆਗੂ ਤੇ ਵਰਕਰ | ਤਸਵੀਰ : ਮੋਹਣ ਸਿੰਘ ਭੱਟੀ
<br/>
31-08-2025
ਹੁਣ ਪੰਜਾਬ ਹੜ੍ਹਾਂ ਨਾਲ ਪੀੜਤ ਹੈ ਪਰ ਮੁੱਖ ਮੰਤਰੀ ਰਾਹਤ ਕੋਸ਼ ਵਿਚੋਂ ਅਜੇ ਤੱਕ ਮੁੱਢਲਾ ਯੋਗਦਾਨ ਵੀ ਜਾਰੀ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 'ਆਪ' ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ ਅਤੇ ਹੁਣ ਉਹ ਸਵ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਅਕਾਲੀ ਸਰਕਾਰ ਨੂੰ ਯਾਦ ਕਰ ਰਹੇ ਹਨ | ਅੱਜ ਕਈ ਜ਼ਿਲਿ੍ਹਆਂ ਵਿਚ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੈ ਅਤੇ ਮੁੱਖ ਮੰਤਰੀ ਸਿਰਫ਼ ਆਪਣੇ ਵਿਧਾਇਕਾਂ ਨੂੰ ਇਕ ਮਹੀਨੇ ਦੀ ਤਨਖ਼ਾਹ ਛੱਡਣ ਲਈ ਕਹਿ ਰਹੇ ਹਨ ਜਦੋਂ ਕਿ ਉਨ੍ਹਾਂ ਨੂੰ ਇਸ ਨਾਲੋਂ ਵੱਡੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ | ਇਸ ਮੌਕੇ 'ਤੇ ਮੌਜੂਦ ਹਰਮਿੰਦਰ ਸਿੰਘ ਗੰਗਰੌਲੀ ਜਨਰਲ ਸਕੱਤਰ ਬੀ.ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਸਰਕਾਰ ਨੂੰ ਸਬਕ ਸਿਖਾਉਣ ਲਈ ਏਕਤਾ ਵਿਖਾਉਣ ਅਤੇ ਅਕਾਲੀ ਦਲ ਵਰਗੀਆਂ ਲੋਕਪੱਖੀ ਪਾਰਟੀਆਂ ਨੂੰ ਮਜ਼ਬੂਤ ਕਰਨ | ਇਸ ਮੌਕੇ 'ਤੇ ਰਾਜੂ ਮਨਚੰਦਾ, ਬਲਿਹਾਰ ਸਿੰਘ ਚੱਠਾ, ਜਸਪਾਲ ਸਚਦੇਵਾ, ਲਖਵਿੰਦਰ ਲੱਕੀ ਅਤੇ ਭੁਪਿੰਦਰ ਸਿੰਘ ਚਾਚੂ ਵੀ ਮੌਜੂਦ ਸਨ |