03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੜਕਾਂ 'ਤੇ ਡੂੰਘੇ ਹੋਏ ਗਟਰਾਂ ਦੇ ਢਕਣਾਂ ਤੋਂ ਲੋਕ ਪ੍ਰੇਸ਼ਾਨ

ਭਾਦਸੋਂ ਰੋਡ ਤੋਂ ਗਰੇਵਾਲ ਐਵੇਨਿਊ ਵੱਲ ਜਾਂਦੀ ਸੜਕ ਦੇ ਸੀਵਰੇਜ ਦਾ ਸੜਕ ਤੋਂ ਨੀਵਾਂ ਹੋਇਆ ਢੱਕਣ | ਅਜੀਤ ਤਸਵੀਰ <br/> 31-08-2025
ਪਟਿਆਲਾ, 30 ਅਗਸਤ (ਅ. ਸ. ਆਹਲੂਵਾਲੀਆ)-ਨਗਰ ਨਿਗਮ ਨੇ 60 ਵਾਰਡਾਂ ਵਿਚੋਂ ਬਹੁਤਿਆਂ ਵਿਚ ਕਈ ਤਰ੍ਹਾਂ ਦੀਆਂ ਪਾਈਪਾਂ ਪਾਉਣ ਲਈ ਪੁੱਟੀਆਂ ਸੜਕਾਂ ਤੋਂ ਲੋਕ ਪ੍ਰੇਸ਼ਾਨ ਤਾਂ ਸੀ, ਹੁਣ ਸੜਕਾਂ ਦੇ ਕਿਨਾਰੇ ਜਾਂ ਬਿਲਕੁਲ ਵਿਚਲੇ ਸੀਵਰੇਜ ਦੇ ਸੜਕ ਤੋਂ ਹੇਠਾਂ ਹੋਏ ਢੱਕਣਾਂ ਤੋਂ ਹੋਰ ਜ਼ਿਆਦਾ ਪਰੇਸ਼ਾਨ ਹੁੰਦੇ ਜਾ ਰਹੇ ਹਨ | ਲੋਕਾਂ ਦੇ ਕਹੇ ਮੁਤਾਬਿਕ ਪੁੱਟੀ ਸੜਕ 'ਤੇ ਪਿਆ ਚਿੱਕੜ ਦੂਰੋਂ ਹੀ ਸੁਚੇਤ ਕਰ ਦਿੰਦਾ ਹੈ ਧਿਆਨ ਨਾਲ ਚਲਣ ਲਈ, ਪਰੰਤੂ ਇਕਦਮ ਸਾਹਮਣੇ ਆਉਂਦਾ 8-8 ਇੰਚ ਦਾ ਟੋਆ ਹਮੇਸ਼ਾ ਦੁਰਘਟਨਾ ਦਾ ਕਾਰਨ ਬਣਦਾ ਹੈ | ਖ਼ਾਸ ਕਰ ਬਜ਼ੁਰਗਾਂ ਜਾਂ ਸਕੂਲੋਂ ਆਉਂਦੇ ਬੱਚਿਆਂ ਲਈ, ਬਰਸਾਤ ਤੋਂ ਬਾਅਦ ਪਾਣੀ ਨਾਲ ਭਰੀਆਂ ਸੜਕਾਂ ਦੇ ਹੇਠਾਂ ਏਨੇ ਡੂੰਘੇ ਤੇ ਵੱਡੇ ਟੋਏ ਵਿਚ ਦੋ ਪਹੀਆਂ ਵਾਹਨ 'ਤੇ ਸਵਾਰ ਲਈ ਖ਼ਤਰਾ ਵਧ ਜਾਂਦਾ ਹੈ | ਇਸ ਤਰ੍ਹਾਂ ਦੇ ਟੋਏ ਜੋ ਗਟਰ ਦੇ ਢੱਕਣ ਸੜਕ ਤੋਂ ਹੇਠਾਂ ਜਾਣ ਕਾਰਨ ਬਣੇ ਪਏ ਹਨ | ਉਨ੍ਹਾਂ ਵਿਚ ਭਾਦਸੋਂ ਰੋਡ ਤੋਂ ਜੇਲ੍ਹ ਦੀ ਕੰਧ ਦੇ ਨਾਲ ਮਨਜੀਤ ਨਗਰ, ਗਰੇਵਾਲ ਐਵਿਨਿਊ ਮੁੜਦਿਆਂ, ਸਿਉਣਾ ਰੋਡ ਉੱਪਲ ਸਵੀਟ ਕੋਲ ਅਤੇ ਬਾਹਰੀ ਕਾਲੋਨੀਆਂ ਵਿਚ ਦੇਖਣ ਨੂੰ ਮਿਲ ਰਹੇ ਹਨ | ਨਾਗਰਿਕਾਂ ਦਾ ਕਹਿਣਾ ਸੀ ਕਿ ਹਰ ਇਲਾਕੇ ਦੇ ਕੌਂਸਲਰ ਵਲੋਂ ਵਾਰਡ ਵਾਈਜ਼ ਸਰਵੇ ਕਰਵਾ ਕੇ ਨਿਗਮ ਨੂੰ ਇਸ ਤਰ੍ਹਾਂ ਦੇ ਪਏ ਟੋਇਆਂ ਦੀ ਜਾਣਕਾਰੀ ਦੇ ਕੇ ਲੋਕਾਂ ਦੇ ਜਾਲ ਮਾਲ ਦੀ ਰੱਖਿਆ ਕਰਨੀ ਚਾਹੀਦੀ ਹੈ |
ਪਿਛਲੀ ਖ਼ਬਰ ਪੀ.ਸੀ.ਐਸ. (ਈ.ਬੀ.) ਅਫਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਰਾਹਤ ਫ਼ੰਡ 'ਚ ਇਕ ਦਿਨ ਦੀ ਤਨਖ਼ਾਹ ਦਾਨ ਕੀਤੀ ਅਗਲੀ ਖ਼ਬਰ 'ਆਪ' ਸਰਕਾਰ ਨੇ ਲੋਕਾਂ ਨੂੰ ਝੂਠ ਬੋਲ ਕੇ ਸੱਤਾ ਹਾਸਿਲ ਕੀਤੀ-ਕਿ੍ਸ਼ਨ ਸਿੰਘ ਸਨੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।