03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪੀ.ਸੀ.ਐਸ. (ਈ.ਬੀ.) ਅਫਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਰਾਹਤ ਫ਼ੰਡ 'ਚ ਇਕ ਦਿਨ ਦੀ ਤਨਖ਼ਾਹ ਦਾਨ ਕੀਤੀ

ਅਜੀਤ ਡੈਸਕ 31-08-2025
ਪਟਿਆਲਾ, 30 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਪੀ.ਸੀ.ਐਸ. (ਈ.ਬੀ.) ਅਫ਼ਸਰ ਐਸੋਸੀਏਸ਼ਨ ਨੇ ਹੜ੍ਹ ਰਾਹਤ ਲਈ ਯੋਗਦਾਨ ਪਾਉਣ ਲਈ ਮੁੱਖ ਮੰਤਰੀ ਰਾਹਤ ਫ਼ੰਡ ਵਿਚ ਇਕ ਦਿਨ ਦੀ ਤਨਖ਼ਾਹ ਦਾਨ ਕੀਤੀ ਹੈ | ਐਸੋਸੀਏਸ਼ਨ ਵਲੋਂ ਰਾਜ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਹੜ੍ਹਾਂ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਬੁਲਾਈ ਗਈ ਮੀਟਿੰਗ ਦੌਰਾਨ ਐਸੋਸੀਏਸ਼ਨ ਨੇ ਕੁਝ ਜ਼ਿਲਿ੍ਹਆਂ ਵਿਚ ਹੜ੍ਹਾਂ ਦੀ ਗੰਭੀਰ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਆਪਣੀ ਤਨਖ਼ਾਹ ਵਿਚੋਂ ਕੁਝ ਹਿੱਸਾ ਦਾਨ ਕਰਨ ਦਾ ਫ਼ੈਸਲਾ ਕੀਤਾ | ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਹ ਇਸ ਆਫ਼ਤ ਵਿਚ ਪੰਜਾਬ ਦੇ ਲੋਕਾਂ ਅਤੇ ਜ਼ਮੀਨ ਦੀ ਰੱਖਿਆ ਕਰੇ ਅਤੇ ਪ੍ਰਭਾਵਿਤ ਖੇਤਰਾਂ ਵਿਚ ਜਲਦੀ ਆਮ ਸਥਿਤੀ ਬਹਾਲ ਹੋਵੇ |
ਪਿਛਲੀ ਖ਼ਬਰ ਸ਼ਹਿਰ ਦੇ ਵਿਕਾਸ 'ਚ ਕੋਈ ਕਸਰ ਨਹੀ ਰਹਿਣ ਦਿੱਤੀ ਜਾਵੇਗੀ-ਦੇਵ ਮਾਨ ਅਗਲੀ ਖ਼ਬਰ ਸੜਕਾਂ 'ਤੇ ਡੂੰਘੇ ਹੋਏ ਗਟਰਾਂ ਦੇ ਢਕਣਾਂ ਤੋਂ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।