01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮਹਾਂਵੀਰ ਮੰਦਰ ਵਿਖੇ 10 ਰੋਜ਼ਾ ਗਣਪਤੀ ਸਮਾਗਮ ਸ਼ੁਰੂ <br/>

ਮਹਾਂਵੀਰ ਮੰਦਰ ਵਿਖੇ ਮਹਾਂ ਰਤੀ ਦੌਰਾਨ ਸੰਗਤਾਂ | ਤਸਵੀਰ: ਢੀਂਡਸਾ <br/> 31-08-2025
ਨੂਰਪੁਰ ਬੇਦੀ, 30 ਅਗਸਤ (ਹਰਦੀਪ ਸਿੰਘ ਢੀਂਡਸਾ)-ਸਥਾਨਕ ਮਹਾਂਵੀਰ ਮੰਦਰ ਵਿਖੇ ਸਾਲਾਨਾ ਗਣਪਤੀ ਮਹਾਂ ਉਤਸਵ ਸ਼ਰਧਾ ਭਾਵਨਾ ਦੇ ਨਾਲ ਸ਼ੁਰੂ ਹੋ ਗਿਆ ਹੈ | ਜਿਸ ਦੇ ਮੱਦੇਨਜ਼ਰ ਅੱਜ ਮਹਾਵੀਰ ਮੰਦਰ ਵਿਖੇ ਸ਼੍ਰੀਮਦ ਭਾਗਵਤ ਮਹਾਂ ਪੁਰਾਣ ਦੀ ਕਥਾ ਵੀ ਸ਼ੁਰੂ ਹੋ ਗਈ ਹੈ | ਅੱਜ ਸਵੇਰੇ ਸਮੂਹ ਸੰਗਤਾਂ ਇਕੱਠੀਆਂ ਹੋ ਕੇ ਸੱਤ ਨਰਾਇਣ ਮੰਦਰ ਨੂਰਪੁਰ ਬੇਦੀ ਪਹੁੰਚੀਆਂ ਜਿੱਥੋਂ ਸ਼ਰਧਾਲੂਆਂ ਨੇ ਸ੍ਰੀਮਦ ਭਾਗਵਤ ਮਹਾਂ ਪੁਰਾਣ ਜੀ ਦੀ ਅਗਵਾਈ ਵਿਚ ਕਲਸ਼ ਯਾਤਰਾ ਕੱਢੀ | ਇੱਥੇ ਸੰਗਤਾਂ ਲਈ ਸੱਤ ਨਰਾਇਣ ਮੰਦਰ ਪ੍ਰਬੰਧਕ ਕਮੇਟੀ ਵਲੋਂ ਜਲਪਾਨ ਤੇ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ | ਧਾਰਮਿਕ ਸਮਾਗਮ ਸੰਬੰਧੀ ਭਗਤ ਮਿੰਟੂ ਸ਼ਰਮਾ, ਵਿਜੇ ਪੁਰੀ ਤੇ ਗੌਰਵ ਰਾਣਾ ਨੇ ਦੱਸਿਆ ਕਿ 10 ਦਿਨ ਤੱਕ ਚੱਲਣ ਵਾਲੇ ਇਸ ਸਮਾਗਮ ਵਿਚ ਸੰਗਤਾਂ ਸ਼੍ਰੀਮਦ ਭਾਗਵਤ ਮਹਾਂ ਪੁਰਾਣ ਜੀ ਦੀ ਕਥਾ ਦੌਰਾਨ ਸਮੇਂ ਸਮੇਂ ਦੇ ਧਰਤੀ ਉੱਤੇ ਪ੍ਰਭੂ ਦੀਆਂ ਲੀਲਾਵਾਂ ਤੇ ਗਿਆਨ ਦਾ ਪ੍ਰਸ਼ਾਦ ਗ੍ਰਹਿਣ ਕਰਨਗੀਆਂ | ਕਥਾ ਸਥਲ ਮਹਾਵੀਰ ਮੰਦਰ ਹਾਲ ਵਿਖੇ ਰੋਜ਼ਾਨਾ ਸ਼ਾਮ ਨੂੰ 7 ਵਜੇ ਮਹਾਂ ਆਰਤੀ ਆਯੋਜਿਤ ਹੋਇਆ ਕਰੇਗੀ | ਅੱਜ ਕਲਸ਼ ਯਾਤਰਾ ਦੀ ਸ਼ੁਰੂਆਤ ਮੌਕੇ ਸੰਗਤਾਂ ਦੇ ਸਵਾਗਤ ਕਰਨ ਲਈ ਕਪਿਲ ਦੇਵ ਬਾਵਾ ਪ੍ਰਧਾਨ, ਸੁਸ਼ਮਾ ਜੋਸ਼ੀ, ਸ਼ਾਮ ਲਤਾ, ਰਿੰਕੂ ਚੱਢਾ, ਜਗਜੀਤ ਭਾਟੀਆ, ਰਜਿੰਦਰ ਕੁਮਾਰ ਲੌਂਗੂ ਤੇ ਸਮੂਹ ਮੈਂਬਰਾਨ ਹਾਜ਼ਰ ਸਨ | ਸ਼ੋਭਾ ਯਾਤਰਾ ਵਿਚ ਲੀਲਾਵਤੀ ਰਮਾ ਰਾਣੀ ਰਾਜ ਰਾਣੀ ਕਮਲੇਸ਼ ਕੁਮਾਰ ਪ੍ਰਕਾਸੀ ਦੇਵੀ ਸਨਾਤਨ ਧਰਮ ਨੂਰਪੁਰ ਬੇਦੀ ਦੇ ਸੇਵਾਦਾਰ ਤੇ ਭਾਰੀ ਸੰਖਿਆ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ 350ਵੇਂ ਸ਼ਹੀਦੀ ਸਮਾਗਮਾਂ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਕੈਬਨਿਟ ਮੰਤਰੀ ਬੈਂਸ ਵਲੋਂ ਵੱਖ-ਵੱਖ ਖੇਤਰਾਂ ਦਾ ਦੌਰਾ <b... ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼-ਹੌਲਦਾਰ ਗੁਰਦੀਪ ਸਿੰਘ ਰਾਏਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।