18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਫ਼ਰੀਦਕੋਟ ਪੁਲਿਸ ਨੇ 30 ਲੱਖ ਰੁਪਏ ਦੀ ਲਾਗਤ ਦੇ 125 ਗੁੰਮ ਮੋਬਾਈਲ ਅਸਲ ਮਾਲਕਾਂ ਨੂੰ ਸੌਂਪੇ

ਅਜੀਤ ਡੈਸਕ 31-08-2025
ਇਕ ਸਾਲ 'ਚ 85 ਲੱਖ ਰੁਪਏ ਦੇ 365 ਮੋਬਾਈਲ ਫ਼ੋਨ ਬਰਾਮਦ ਕੀਤੇ-ਡਾ. ਪ੍ਰਗਿਆ ਜੈਨ
ਫ਼ਰੀਦਕੋਟ, 30 ਅਗਸਤ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਨੇ ਜ਼ਿਲ੍ਹਾ ਫ਼ਰੀਦਕੋਟ 'ਚ ਗੁੰਮ ਹੋਏ 30 ਲੱਖ ਰੁਪਏ ਦੇ ਕਰੀਬ ਦੇ 125 ਮੋਬਾਈਲ ਉਨ੍ਹਾਂ ਦੇ ਅਸਲ ਮਾਲਕਾਂ ਦੇ ਸਪੁਰਦ ਕੀਤੇ | ਪੁਲਿਸ ਲਾਈਨ ਵਿਖੇ ਇਕ ਸਾਧਾਰਨ ਸਮਾਗਮ ਦੌਰਾਨ ਇਹ ਮੋਬਾਈਲ ਫ਼ੋਨ ਜ਼ਿਲ੍ਹਾ ਪੁਲਿਸ ਮੁਖੀ ਡਾ. ਪ੍ਰਗਿਆ ਜੈਨ ਆਈ. ਪੀ. ਐਸ. ਨੇ ਵੰਡੇ | ਉਨ੍ਹਾਂ ਕਿਹਾ ਕਿ ਅੱਜ ਮੋਬਾਈਲ ਫ਼ੋਨ ਇਕ ਸਾਧਾਰਨ ਡਿਵਾਈਸ ਨਹੀਂ, ਸਗੋਂ ਇਕ ਪੂਰੀ ਦੁਨੀਆਂ ਬਣ ਚੁੱਕਾ ਹੈ | ਇਹ ਸਿਰਫ਼ ਕਾਲ ਕਰਨ ਜਾਂ ਸੁਨੇਹੇ ਭੇਜਣ ਦਾ ਸਾਧਨ ਨਹੀਂ ਰਿਹਾ, ਸਗੋਂ ਮੋਬਾਈਲ 'ਚ ਹੀ ਹੁਣ ਸਾਡੀ ਜ਼ਿੰਦਗੀ ਦੀ ਕਲਮ ਲਿਖੀ ਜਾਂਦੀ ਹੈ | ਫ਼ੋਨ ਗੁੰਮ ਹੋਣ ਦਾ ਦੁੱਖ, ਸਿਰਫ਼ ਵਿੱਤੀ ਨਹੀਂ, ਇਕ ਅੰਦਰੂਨੀ ਖਾਲੀਪਨ ਵਰਗਾ ਹੁੰਦਾ ਹੈ | ਇਹੀ ਅਨੁਭਵ ਉਨ੍ਹਾਂ 125 ਲੋਕਾਂ ਦਾ ਸੀ, ਜਿਨ੍ਹਾਂ ਨੂੰ ਫ਼ਰੀਦਕੋਟ ਪੁਲਿਸ ਵਲੋਂ ਆਪਣੇ ਗੁੰਮ ਹੋਏ ਮੋਬਾਈਲ ਫੋਨ ਮੁੜ ਮਿਲੇ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਪਿਛਲੇ 1 ਸਾਲ ਦੌਰਾਨ 85 ਲੱਖ ਕੀਮਤ ਦੇ ਗੁੰਮ ਹੋਏ ਕੁੱਲ 365 ਮੋਬਾਈਲ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ | ਫ਼ਰੀਦਕੋਟ ਪੁਲਿਸ ਵਲੋਂ ਪਿਛਲੇ 1 ਸਾਲ ਦੌਰਾਨ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਵੱਖ-ਵੱਖ ਕੇਸਾਂ 'ਚ 1 ਕਰੋੜ 7 ਲੱਖ ਤੋਂ ਜ਼ਿਆਦਾ ਰੁਪਏ ਵਾਪਸ ਕਰਵਾਏ ਗਏ ਹਨ |
ਪਿਛਲੀ ਖ਼ਬਰ ਰਾਜਸ਼੍ਰੀ 50 ਵੀਕਲੀ ਲਾਟਰੀ 'ਚ 21 ਲੱਖ ਰੁਪਏ ਦਾ ਇਨਾਮ ਅਨਿਲ ਮਹਿਤਾ ਲਾਟਰੀ ਰਾਜਪੁਰਾ ਨੇ ਜਿੱਤਿਆ <br/> ਅਗਲੀ ਖ਼ਬਰ ਮੋਬਾਈਲ ਫ਼ੋਨ ਲੈ ਕੇ ਭਾਵੁਕ ਹੋਏ ਮਾਲਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।