26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਟਰੰਕਾਂ 'ਚ ਬੰਦ ਪਿਆ ਅਕਾਲੀ ਆਗੂ ਮਜੀਠੀਆ ਦਾ ਵਿਜੀਲੈਂਸ ਵਲੋਂ ਤਿਆਰ ਲੇਖਾ-ਜੋਖਾ <br/>

ਅਜੀਤ ਡੈਸਕ 30-08-2025
ਐੱਸ. ਏ. ਐੱਸ. ਨਗਰ, 29 ਅਗਸਤ (ਕਪਿਲ ਵਧਵਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਤਿਆਰ ਕੀਤੀ ਗਈ ਚਾਰਜਸ਼ੀਟ 'ਚ ਕਥਿਤ ਤੌਰ 'ਤੇ ਉਠਾਏ ਗਏ ਵਿੱਤੀ ਲਾਭਾਂ ਦਾ ਲੇਖਾ-ਜੋਖਾ ਨਸ਼ਰ ਕਰਨ ਦੀ ਬਜਾਏ ਇਸਤਗਾਸਾ ਪੱਖ ਕੈਮਰਾ ਅਧੀਨ ਹੀ ਸੁਣਵਾਈ ਕਰਵਾਉਣ 'ਤੇ ਜ਼ੋਰ ਦੇ ਰਿਹਾ ਹੈ | ਜਾਣਕਾਰੀ ਅਨੁਸਾਰ ਸਰਕਾਰੀ ਧਿਰ ਨੇ 22 ਅਗਸਤ ਨੂੰ ਮੁਹਾਲੀ ਅਦਾਲਤ ਵਿਖੇ ਚਾਰਜਸ਼ੀਟ ਦਾਇਰ ਕੀਤੀ ਗਈ ਸੀ ਤੇ ਅਦਾਲਤ ਦੇ ਅਹਿਲਮਦ ਅਨੁਸਾਰ ਕੁੱਲ 133 ਫਾਈਲਾਂ 'ਚੋਂ ਹੁਣ ਤੱਕ ਅੱਧੀਆਂ ਹੀ ਚੈੱਕ ਕੀਤੀਆਂ ਗਈਆਂ ਹਨ, ਜਦਕਿ ਬਾਕੀ ਫਾਈਲਾਂ ਨੂੰ ਚੈੱਕ ਕਰਨ ਲਈ ਉਸ ਨੇ 5 ਸਤੰਬਰ ਤੱਕ ਦਾ ਸਮਾਂ ਮੰਗਿਆ ਸੀ, ਪ੍ਰੰਤੂ ਅਦਾਲਤ ਵਿਖੇ ਬਚਾਅ ਧਿਰ ਦੇ ਵਕੀਲਾਂ ਨੇ ਪੇਸ਼ ਹੁੰਦਿਆਂ ਦੱਸਿਆ ਕਿ ਉਨ੍ਹਾਂ ਹਾਈਕੋਰਟ 'ਚ ਜ਼ਮਾਨਤ ਦੀ ਅਰਜ਼ੀ ਦਾਇਰ ਕਰਨੀ ਹੈ, ਲਿਹਾਜ਼ਾ ਜਲਦ ਚਾਰਜਸ਼ੀਟ ਦੀ ਕਾਪੀ ਮੁਹੱਈਆ ਕਰਵਾਈ ਜਾਵੇ | ਇਸ 'ਤੇ ਅਦਾਲਤ ਨੇ ਅਹਿਲਮਦ ਨੂੰ 2 ਸਤੰਬਰ ਤੱਕ ਚਲਾਨ ਦੀ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ | ਇਸ ਦੇ ਨਾਲ ਹੀ ਬਚਾਅ ਧਿਰ ਵਲੋਂ ਦਾਇਰ ਮਜੀਠੀਆ ਮਾਮਲੇ ਦੀ ਸੁਣਵਾਈ ਨੂੰ ਜਨਤਕ ਕਰਨ ਦੀ ਅਰਜ਼ੀ 'ਤੇ ਸੁਣਵਾਈ ਦੌਰਾਨ ਨਿਯੁਕਤ ਕੀਤੇ ਗਏ ਵਿਸ਼ੇਸ਼ ਸਰਕਾਰੀ ਵਕੀਲਾਂ ਨੇ ਇਸ ਦਾ ਵਿਰੋਧ ਕਰਦਿਆਂ ਬਿਆਨ ਦਿੱਤਾ ਕਿ ਉਹ ਇਸ ਅਰਜ਼ੀ ਨੂੰ ਅਸਵੀਕਾਰ ਕਰਦਿਆਂ ਜਵਾਬ ਦਾਇਰ ਨਹੀਂ ਕਰਨਾ ਚਾਹੁੰਦੇ | ਉਕਤ ਮਾਮਲੇ 'ਤੇ ਸੁਣਵਾਈ ਮਜੀਠੀਆ ਦੀ ਨਿਆਇਕ ਹਿਰਾਸਤ ਖ਼ਤਮ ਹੋਣ 'ਤੇ 6 ਸਤੰਬਰ ਨੂੰ ਕੀਤੀ ਜਾਵੇਗੀ | ਇਸ ਤੋਂ ਇਲਾਵਾ ਬਚਾਅ ਧਿਰ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਪਹਿਲਾਂ ਮਜੀਠੀਆ ਨੂੰ ਉਸ ਦੇ ਵਕੀਲ ਹਫ਼ਤੇ ਵਿਚ ਦੋ ਵਾਰ ਮਿਲ ਸਕਦੇ ਸਨ ਅਤੇ ਹੁਣ ਜਦੋਂ ਅਸਲ ਕੇਸ ਦੀ ਕਾਰਵਾਈ ਆਰੰਭ ਹੋਈ ਹੈ ਤਾਂ ਨਾ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦਿੱਤਾ ਜਾ ਰਿਹਾ ਹੈ, ਜਦਕਿ ਕਾਨੂੰਨੀ ਸਲਾਹਕਾਰ ਨੂੰ ਵੀ ਮੁਸ਼ਕਿਲ ਨਾਲ ਹਫ਼ਤੇ ਵਿਚ ਇਕ ਵਾਰ ਹੀ ਮਿਲਣ ਦਿੱਤਾ ਜਾ ਰਿਹਾ ਹੈ | ਇਸ ਦੇ ਚੱਲਦਿਆਂ ਅਦਾਲਤ ਨੇ ਬਚਾਅ ਧਿਰ ਦੇ ਵਕੀਲਾਂ ਦਾ ਮਜੀਠੀਆ ਨੂੰ ਮਿਲਣ ਦਾ ਸਮਾਂ ਮੁੜ ਤੋਂ ਹਫ਼ਤੇ ਵਿਚ ਦੋ ਵਾਰ ਕਰ ਦਿੱਤਾ ਹੈ ਤੇ ਜੇਲ੍ਹ ਸੁਪਰਡੈਂਟ ਤੋਂ ਵੀ ਰਿਪੋਰਟ ਤਲਬ ਕੀਤੀ ਹੈ |

ਪਿਛਲੀ ਖ਼ਬਰ ਗੁਰਦੁਆਰਾ ਕਰਤਾਰਪੁਰ ਸਾਹਿਬ 'ਚੋਂ ਮਸ਼ੀਨਾਂ ਨਾਲ ਸੁਕਾਇਆ ਗਿਆ ਹੜ੍ਹ ਦਾ ਪਾਣੀ <br/> ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸੰਬੰਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਬਟਾਲਾ ਲਈ ਰਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।