ਨੰਗਲ, 20 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਬੀ.ਬੀ.ਐਮ.ਬੀ. ਵਲੋਂ ਸਨਿਚਰਵਾਰ ਸ਼ਾਮ ਨੂੰ 1677.61 ਫੁੱਟ ਦਰਜ ਕੀਤਾ ਗਿਆ, ਜੋ ਕਿ ਖਤਰੇ ਦੇ ਨਿਸ਼ਾਨ ਤੋਂ 2.39 ਫੁੱਟ ਘੱਟ ਹੈ | ਅੱਜ ਭਾਖੜਾ ਡੈਮ ਦੀ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿਚ ਪਾਣੀ ਦੀ ਆਮਦ 42,472 ਕਿਊਸਿਕ ਦਰਜ ਕੀਤੀ ਗਈ ਹੈ, ਜਦੋਂਕਿ ਨੰਗਲ ਡੈਮ ਨੂੰ 45,251 ਕਿਊਸਿਕ ਪਾਣੀ ਛੱਡਿਆ ਜਾ ਰਿਹਾ | ਦੱਸਣਯੋਗ ਹੈ ਕਿ ਬੀ.ਬੀ.ਐਮ.ਬੀ. ਵਲੋਂ ਭਾਖੜਾ ਡੈਮ ਵਿਚ ਪਾਣੀ ਭੰਡਾਰ ਕਰਨ ਲਈ 21 ਸਤੰਬਰ ਤੱਕ ਆਖਰੀ ਤਾਰੀਖ ਤੇ 1680 ਫੁੱਟ ਤੱਕ ਪਾਣੀ ਭੰਡਾਰ ਕਰਨ ਦੀ ਸਮਰੱਥਾ ਤੈਅ ਕੀਤੀ ਹੋਈ ਹੈ | ਬੀ.ਬੀ.ਐਮ.ਬੀ ਵਲੋ ਭਾਖੜਾ ਡੈਮ ਦੇ ਫਲੱਡ ਗੇਟ ਅੱਜ ਵੀ 2 ਫੁੱਟ ਤੱਕ ਖੁੱਲੇ ਰੱਖੇ ਗਏ |