17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕੇ.ਬੀ.ਸੀ. 'ਚ ਜਲੰਧਰ ਦੇ ਸ਼ਿੰਦਰ ਪਾਲ ਨੇ ਜਿੱਤੇ 50 ਲੱਖ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦਵਾਉਣਾ ਮੁੱਖ ਟੀਚਾ <br/>

ਅਜੀਤ ਡੈਸਕ 21-09-2025
ਲਾਂਬੜਾ (ਜਲੰਧਰ), 20 ਸਤੰਬਰ (ਪਰਮੀਤ ਗੁਪਤਾ)-ਬਾਲੀਵੁੱਡ ਦੇ ਸੁਪਰ ਸਟਾਰ ਅਮਿਤਾਭ ਬੱਚਨ ਦੀ ਮੇਜ਼ਬਾਨੀ ਨਾਲ ਕੀਤੇ ਜਾਂਦੇ ਪ੍ਰਸਿੱਧ ਟੀ.ਵੀ. ਪ੍ਰੋਗਰਾਮ ਕੌਣ ਬਣੇਗਾ ਕਰੋੜਪਤੀ ਦੇ ਸੀਜ਼ਨ 17 'ਚ ਜ਼ਿਲ੍ਹਾ ਜਲੰਧਰ ਅਧੀਨ ਆਉਂਦੇ ਕਸਬਾ ਲਾਂਬੜਾ ਦੇ ਪਿੰਡ ਹੁਸੈਨਪੁਰ ਦੇ ਜੰਮਪਲ ਸ਼ਿੰਦਰ ਪਾਲ ਉਰਫ਼ ਸੋਨੂੰ (40) ਨੇ ਹਾਟ ਸੀਟ 'ਤੇ ਪਹੁੰਚ ਕੇ 50 ਲੱਖ ਦੀ ਰਾਸ਼ੀ ਜਿੱਤਣ 'ਚ ਸਫ਼ਲਤਾ ਹਾਸਲ ਕਰਕੇ ਪੂਰੇ ਦੇਸ਼ 'ਚ ਆਪਣਾ ਤੇ ਇਲਾਕੇ ਦਾ ਨਾਂਅ ਰÏਸ਼ਨ ਕੀਤਾ ਹੈ¢ ਕਸਬਾ ਲਾਂਬੜਾ 'ਚ ਪੇਸ਼ੇ ਵਜੋਂ ਲੱਕੜ ਦੇ ਮਿਸਤਰੀ ਦਾ ਕੰਮ ਕਰਦੇ ਸ਼ਿੰਦਰ ਪਾਲ ਜੋ ਕਿ ਪਿਛਲੇ ਪੰਜ ਸਾਲ ਤੋਂ ਕÏਣ ਬਣੇਗਾ ਕਰੋੜਪਤੀ 'ਚ ਹਿੱਸਾ ਲੈਣ ਲਈ ਲਗਾਤਾਰ ਯਤਨਸ਼ੀਲ ਸੀ ਪਰ ਵਾਰ-ਵਾਰ ਅਸਫਲਤਾ ਮਿਲਣ ਦੇ ਬਾਵਜੂਦ ਵੀ ਸ਼ਿੰਦਰਪਾਲ ਨੇ ਹਿੰਮਤ ਨਹੀਂ ਹਾਰੀ, ਜਿਸ ਦੇ ਸਦਕਾ ਕÏਣ ਬਣੇਗਾ ਕਰੋੜਪਤੀ ਦੇ 17ਵੇਂ ਸੀਜ਼ਨ ਦÏਰਾਨ ਉਹ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਦੇ ਸਾਹਮਣੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਹੋਟ ਸੀਟ 'ਤੇ ਜਾ ਪਹੁੰਚੇ¢ ਸਿੰਦਰਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਆਰਥਿਕ ਪੱਖੋਂ ਪਰਿਵਾਰਿਕ ਪਿਛੋਕੜ ਬਹੁਤਾ ਚੰਗਾ ਨਾ ਹੋਣ ਕਾਰਨ ਉਸ ਵਲੋਂ ਆਪਣੀ ਬਾਰਵੀਂ ਤੱਕ ਦੀ ਪੜ੍ਹਾਈ ਲਾਂਬੜਾ ਦੀ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਗਈ, ਜਿਸ ਤੋਂ ਬਾਅਦ ਘਰ ਦੀਆਂ ਮਜਬੂਰੀਆਂ ਕਾਰਨ ਉਹ ਅੱਗੇ ਨਹੀਂ ਪੜ੍ਹ ਸਕਿਆ ਪਰ ਸਨ 2020 ਤੋਂ ਉਸ ਨੂੰ ਕÏਣ ਬਣੇਗਾ ਕਰੋੜਪਤੀ ਵਿੱਚ ਹਿੱਸਾ ਲੈਣ ਦਾ ਖੁਮਾਰ ਸਿਰ ਚੜ ਗਿਆ¢ ਸ਼ਿੰਦਰਪਾਲ ਨੇ ਦੱਸਿਆ ਕਿ ਅਮਿਤਾਬ ਬੱਚਨ ਵਲੋਂ ਉਸ ਨੂੰ ਇਕ ਕਰੋੜ ਰੁਪਏ ਦਾ ਸਵਾਲ ਵੀ ਪੁੱਛਿਆ ਗਿਆ ਸੀ, ਜਿਸ ਦਾ ਜਵਾਬ ਦੇਣਾ ਉਸ ਨੇ ਮੁਨਾਸਿਬ ਨਹੀਂ ਸਮਝਿਆ ਅਤੇ ਖੇਡ ਨੂੰ ਸਮਾਪਤ ਕਰ ਦਿੱਤਾ¢ ਸ਼ਿੰਦਰਪਾਲ ਨੇ ਦੱਸਿਆ ਕੀ ਕÏਣ ਬਣੇਗਾ ਕਰੋੜਪਤੀ ਦੀਆਂ ਤਿਆਰੀਆਂ ਦÏਰਾਨ ਉਸ ਦੀ ਪਤਨੀ ਰੇਨੂ ਬਾਲਾ ਨੇ ਉਸ ਨੂੰ ਭਰਪੂਰ ਸਹਿਯੋਗ ਦਿੱਤਾ, ਜਿਸ ਸਦਕਾ ਉਹ ਅੱਜ ਇਸ ਮੁਕਾਮ 'ਤੇ ਪਹੁੰਚ ਸਕਿਆ¢ ਸ਼ਿੰਦਰਪਾਲ ਨੇ ਦੱਸਿਆ ਕਿ ਘਰ ਦੀਆਂ ਮਜ਼ਬੂਰੀਆਂ ਖਾਤਿਰ ਉਚੇਰੀ ਸਿੱਖਿਆ ਹਾਸਲ ਨਹੀਂ ਕਰ ਸਕਿਆ ਪਰ ਉਹ ਆਪਣੇ ਬੱਚਿਆਂ ਨੂੰ ਚੰਗੇ ਸਕੂਲ ਕਾਲਜਾਂ 'ਚ ਉਚੇਰੀ ਸਿੱਖਿਆ ਦਵਾਉਣਾ ਚਾਹੁੰਦਾ ਸੀ, ਜੋ ਟੀਚਾ ਉਸ ਦਾ ਕÏਣ ਬਣ ਗਿਆ ਕਰੋੜਪਤੀ ਤੋਂ ਮਿਲਣ ਵਾਲੀ ਰਾਸ਼ੀ ਨਾਲ ਪੂਰਾ ਹੋਵੇਗਾ¢

ਪਿਛਲੀ ਖ਼ਬਰ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1677.61ਫੁੱਟ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਵਿਸ਼ੇਸ਼ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।