ਮੁੱਦਕੀ (ਫਿਰੋਜ਼ਪੁਰ), 20 ਸਤੰਬਰ (ਭਾਰਤ ਭੂਸ਼ਨ ਅਗਰਵਾਲ)-ਸਥਾਨਕ ਕਸਬੇ ਦੇ ਵਸਨੀਕ ਕੁਲਦੀਪ ਸਿੰਘ ਬਰਾੜ ਮਾਹਲੇ ਵਾਲੇ ਮੁੱਦਕੀ ਦੇ ਹੋਣਹਾਰ ਸਪੁੱਤਰ ਰਵਿੰਦਰਪਾਲ ਸਿੰਘ ਰੌਕੀ ਬਰਾੜ (43) ਦੀ ਅਮਰੀਕਾ 'ਚ ਹੋਏ ਭਿਆਨਕ ਹਾਦਸੇ ਦੌਰਾਨ ਟਰੱਕ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ | ਉਹ ਆਪਣੇ ਪਿੱਛੇ ਪਤਨੀ ਤੇ 2 ਬੇਟੇ ਛੱਡ ਗਿਆ | ਬੜੇ ਹੀ ਮਿਲਣਸਾਰ ਤੇ ਨਰਮ ਸੁਭਾਅ ਦੇ ਮਾਲਕ ਰਵਿੰਦਰਪਾਲ ਸਿੰਘ ਰੌਕੀ ਬਰਾੜ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ |