18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਏਅਰਟੈੱਲ ਕੰਪਨੀ ਦਾ 15 ਦਿਨਾਂ ਤੋਂ ਨੈੱਟਵਰਕ ਨਾ ਆਉਣ ਕਾਰਨ ਲੋਕ ਪ੍ਰੇਸ਼ਾਨ

ਅਜੀਤ ਡੈਸਕ 31-08-2025
ਠੱਠੀ ਭਾਈ, 30 ਅਗਸਤ (ਜਗਰੂਪ ਸਿੰਘ ਮਠਾੜੂ)-ਸਥਾਨਕ ਠੱਠੀ ਭਾਈ, ਬੰਬੀਹਾ ਭਾਈ, ਵਾਂਦਰ, ਸੇਖਾ ਕਲਾਂ ਆਦਿ ਪਿੰਡਾਂ 'ਚ ਪਿਛਲੇ 15 ਦਿਨਾਂ ਤੋਂ ਏਅਰਟੈੱਲ ਕੰਪਨੀ ਦੇ ਮੋਬਾਈਲ ਖਪਤਕਾਰ ਬੇਹੱਦ ਪ੍ਰੇਸ਼ਾਨ ਹਨ ਤੇ ਉਨ੍ਹਾਂ ਵਿਚ ਹਾਹਾਕਾਰ ਮੱਚੀ ਹੋਈ ਹੈ | ਵੱਖ-ਵੱਖ ਪਿੰਡਾਂ ਦੇ ਮੋਬਾਈਲ ਖਪਤਕਾਰਾਂ ਨੇ ਦੱਸਿਆ ਕਿ ਪਿਛਲੇ ਕਰੀਬ 15 ਦਿਨਾਂ ਤੋਂ ਮੋਬਾਈਲ ਨੈੱਟਵਰਕ ਹੀ ਨਹੀਂ ਆ ਰਿਹਾ, ਜਿਸ ਕਾਰਨ ਉਨ੍ਹਾਂ ਦਾ ਪੈਸਾ ਅਜਾਈਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਲੋਕਲ ਤੋਂ ਲੈ ਕੇ ਉੱਚ ਪੱਧਰ ਤੱਕ ਕਈ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਹਨ ਤੇ ਆਨਲਾਈਨ ਵੀ ਸ਼ਿਕਾਇਤਾਂ ਪਾ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ | ਖਪਤਕਾਰਾਂ ਨੇ ਦੱਸਿਆ ਕਿ ਅਧਿਕਾਰੀ ਸਿਰਫ ਇਹ ਕਹਿ ਕੇ ਪੱਲਾ ਝਾੜ ਰਹੇ ਹਨ ਕਿ ਟਾਵਰਾਂ ਦਾ ਕੋਈ ਕੀਮਤੀ ਸਾਮਾਨ ਚੋਰੀ ਹੋਇਆ ਹੈ ਕੰਪਨੀ ਛੇਤੀ ਲਗਾ ਕੇ ਮਸਲਾ ਹੱਲ ਕਰੇਗੀ ਪਰ ਪਿਛਲੇ 15 ਦਿਨਾਂ ਤੋਂ ਇਹੀ ਸੁਣ ਸੁਣ ਕੇ ਖਪਤਕਾਰ ਪਰੇਸ਼ਾਨ ਹਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਬੀਬੀਆਂ ਨੂੰ ਦਿੱਤੇ ਜਾਣ ਵਾਲੇ 1000 ਰੁਪਏ ਹੜ੍ਹ ਪੀੜਤ ਔਰਤਾਂ ਨੂੰ ਤੁਰੰਤ ਦੇਵੇ-ਕੁਲਵੰਤ ਸਿੰਘ ਮਲੂਕਾ... ਅਗਲੀ ਖ਼ਬਰ ਇਕਬਾਲ ਸਿੰਘ ਕਾਲਾ ਬਾਬਾ ਦੱਲੂਵਾਲਾ ਨੇ ਛੱਡਿਆ ਸਰੀਰਕ ਚੋਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।