18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਇਕਬਾਲ ਸਿੰਘ ਕਾਲਾ ਬਾਬਾ ਦੱਲੂਵਾਲਾ ਨੇ ਛੱਡਿਆ ਸਰੀਰਕ ਚੋਲਾ

ਅਜੀਤ ਡੈਸਕ 31-08-2025
ਠੱਠੀ ਭਾਈ, 30 ਅਗਸਤ (ਜਗਰੂਪ ਸਿੰਘ ਮਠਾੜੂ)-ਸੰਤ ਸਮਾਜ ਦੇ ਆਗੂ ਇਕਬਾਲ ਸਿੰਘ ਕਾਲਾ ਬਾਬਾ ਦੱਲੂਵਾਲਾ ਪ੍ਰਮਾਤਮਾ ਦੇ ਭਾਣੇ ਅਨੁਸਾਰ ਸਰੀਰਕ ਚੋਲਾ ਤਿਆਗਦਿਆਂ ਸਦੀਵੀ ਵਿਛੋੜਾ ਲੈ ਕੇ ਸਤਿਗੁਰ ਦੇ ਚਰਨਾਂ 'ਚ ਲੀਨ ਹੋ ਗਏ ਹਨ | ਉਨ੍ਹਾਂ ਦੇ ਚਲੇ ਜਾਣ ਦੀ ਖ਼ਬਰ ਸੁਣਦੇ ਹੀ ਇਲਾਕੇ ਭਰ ਦੀਆਂ ਸੰਗਤਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ | ਗੁਰਚਰਨ ਸਿੰਘ ਠੱਠੀ ਭਾਈ ਨੇ ਦੱਸਿਆ ਕਿ ਬਾਬਾ ਇਕਬਾਲ ਸਿੰਘ ਦਾ ਜੀਵਨ ਹਮੇਸ਼ਾ ਭਜਨ ਬੰਦਗੀ, ਨਾਮ ਸਿਮਰਨ ਤੇ ਗੁਰਮਤਿ ਅਨੁਸਾਰ ਹੀ ਬਤੀਤ ਹੋਇਆ | ਉਹ ਸਦਾ ਗੁਰੂ ਘਰ ਦੀ ਸੇਵਾ, ਕੀਰਤਨ ਤੇ ਸੰਗਤਾਂ ਨੂੰ ਪ੍ਰੇਰਿਤ ਕਰਨ ਵਿਚ ਲੱਗੇ ਰਹੇ | ਸਾਧਾਰਨ ਜੀਵਨ, ਉੱਚੇ ਆਦਰਸ਼ ਤੇ ਗੁਰੂ ਸਾਹਿਬ ਦੇ ਨਾਮ ਨਾਲ ਅਟੁੱਟ ਜੁੜਾਅ ਉਨ੍ਹਾਂ ਦੀ ਸ਼ਖ਼ਸੀਅਤ ਦੀ ਖਾਸ ਪਹਿਚਾਣ ਰਹੀ | ਸੰਗਤਾਂ ਨੇ ਕਿਹਾ ਕਿ ਬਾਬਾ ਇਕਬਾਲ ਸਿੰਘ ਸਦਾ ਦੂਜਿਆਂ ਦੀ ਮਦਦ ਲਈ ਅੱਗੇ ਰਹਿੰਦੇ ਸਨ ਤੇ ਉਨ੍ਹਾਂ ਦੀਆਂ ਅਰਦਾਸਾਂ ਨਾਲ ਅਨੇਕਾਂ ਪਰਿਵਾਰਾਂ ਨੂੰ ਆਤਮਿਕ ਤਸੱਲੀ ਮਿਲਦੀ ਸੀ | ਉਨ੍ਹਾਂ ਦੀ ਬਾਣੀ ਨਾਲ ਪ੍ਰੇਮ ਤੇ ਭਜਨ ਬੰਦਗੀ ਦੀ ਪ੍ਰੇਰਨਾ ਸਦਾ ਲਈ ਯਾਦ ਰਹੇਗੀ |
ਪਿਛਲੀ ਖ਼ਬਰ ਏਅਰਟੈੱਲ ਕੰਪਨੀ ਦਾ 15 ਦਿਨਾਂ ਤੋਂ ਨੈੱਟਵਰਕ ਨਾ ਆਉਣ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਇਕਬਾਲ ਸਿੰਘ ਕਾਲਾ ਬਾਬਾ ਦੱਲੂਵਾਲਾ ਨੇ ਛੱਡਿਆ ਸਰੀਰਕ ਚੋਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।