18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਉਜਾਲਾ ਜਾਗਰਣ ਕਲੱਬ ਦੇ ਮੈਂਬਰਾਂ ਨੇ ਮਾਲਵਿਕਾ ਸੂਦ ਨੂੰ ਦਿੱਤਾ ਜਗਰਾਤੇ ਦਾ ਸੱਦਾ ਪੱਤਰ

ਅਜੀਤ ਡੈਸਕ 31-08-2025
ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-ਉਜਾਲਾ ਜਾਗਰਣ ਕਲੱਬ ਲੰਢੇਕੇ ਵਲੋਂ ਪਹਿਲਾ ਵਿਸ਼ਾਲ ਭਗਵਤੀ ਜਗਰਾਤਾ 6 ਸਤੰਬਰ ਨੂੰ ਮੰਦਰ ਦੇ ਨੇੜੇ ਗਲੀ ਨੰਬਰ ਤਿੰਨ ਪਿੰਡ ਲੰਢੇਕੇ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਅਜਮੇਰ ਸਿੰਘ ਪ੍ਰਧਾਨ, ਰਮਨਦੀਪ ਸਿੰਘ ਲੰਢੇਕੇ ਤੇ ਮਨਪ੍ਰੀਤ ਸਿੰਘ ਲੰਢੇਕੇ ਨੇ ਦੱਸਿਆ ਕਿ ਅੱਜ ਜਗਰਾਤੇ ਦਾ ਸੱਦਾ ਪੱਤਰ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੂੰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਜਗਰਾਤੇ 'ਚ ਸੁਸ਼ੀਲ ਜੈਦਕਾ ਵਲੋਂ ਮਾਤਾ ਰਾਣੀ ਦੀਆਂ ਭੇਟਾਂ ਗਾ ਕੇ ਮਹਾਮਾਈ ਦਾ ਗੁਣਗਾਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਝੰਡਾ ਪੂਜਣ 8 ਵਜੇ ਤੇ ਜਗਰਾਤਾ ਰਾਤ 9 ਵਜੇ ਸ਼ੁਰੂ ਹੋਵੇਗਾ | ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਜਗਰਾਤੇ ਵਿਚ ਪਹੁੰਚ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰੋ | ਇਸ ਮੌਕੇ ਬੱਬੂ ਸ਼ਰਮਾ ਕੈਸ਼ੀਅਰ, ਬਿੱਟੂ ਅਟਵਾਲ, ਗੁਰਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ, ਸੁਖਦੀਪ ਸਿੰਘ, ਸੰਦੀਪ ਸਿੰਘ, ਰਾਜਪਾਲ ਸਿੰਘ ਤੋਂ ਇਲਾਵਾ ਪੀ. ਏ. ਰਾਜਨ ਬਾਂਸਲ, ਜੋਨੀ ਗੋਇਲ ਗੁੱਲੂ ਆਹਲੂਵਾਲੀਆ ਹਾਜ਼ਰ ਸਨ |
ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲਿਆਂ ਵਲੋਂ ਹਰ ਸੰਭਵ ਸਹਾਇਤਾ ਦਾ ਐਲਾਨ ਅਗਲੀ ਖ਼ਬਰ ਮਨਜੀਤ ਸਿੰਘ ਨੂੰ ਸਫ਼ਾਈ ਸੇਵਕ ਯੂਨੀਅਨ ਬਾਘਾ ਪੁਰਾਣਾ ਦਾ ਥਾਪਿਆ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।