18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ ਅੱਗੇ ਆਏ

ਅਜੀਤ ਡੈਸਕ 31-08-2025
ਫ਼ਤਿਹਗੜ੍ਹ ਪੰਜਤੂਰ, 30 ਅਗਸਤ (ਜਸਵਿੰਦਰ ਸਿੰਘ ਪੋਪਲੀ)-ਹਲਕਾ ਧਰਮਕੋਟ ਦੇ ਨਾਲ ਲੱਗਦੇ ਸਤਲੁਜ ਦਰਿਆ ਨਾਲ ਵੱਸਦੇ ਪਿੰਡਾਂ ਦੇ ਲੋਕ ਦਰਿਆ 'ਚ ਆਏ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ | ਮਦਾਰਪੁਰ, ਸੰਘੇੜਾ, ਮੇਲਕ, ਮੰਦਰ, ਬੋਗੇਵਾਲਾ, ਭੈਣੀ, ਸ਼ੇਰੇ ਵਾਲਾ, ਬੱਗੇ ਆਦਿ ਪਿੰਡਾਂ 'ਚ ਹੜ੍ਹਾਂ ਨੇ ਭਾਰੀ ਮਾਲੀ ਨੁਕਸਾਨ ਕਰ ਦਿੱਤਾ ਹੈ | ਦਰਿਆ ਅੰਦਰ ਦਾ ਸਾਰਾ ਰਕਬਾ ਪਾਣੀ ਦੀ ਮਾਰ ਹੋਣ ਕਰ ਕੇ ਫ਼ਸਲਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਗਿਆ ਹੈ | ਲੋਕਾਂ ਨੇ ਘਰ ਦਾ ਸਾਮਾਨ ਘਰਾਂ ਦੀਆਂ ਛੱਤਾਂ 'ਤੇ ਰੱਖਿਆ ਹੋਇਆ ਹੈ | ਮਾਲ ਡੰਗਰਾਂ ਲਈ ਚਾਰਾ ਨਾ ਹੋਣ ਕਰ ਕੇ ਪਸ਼ੂ ਕਈ ਦਿਨਾਂ ਤੋਂ ਭੁੱਖੇ ਖੜ੍ਹੇ ਹਨ | ਜਿਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਡੱਲਾ ਹਲਕੇ ਦੀ ਪੂਰੀ ਜਥੇਬੰਦੀ ਨੂੰ ਅਤੇ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਨਾਲ ਲੈ ਕੇ ਘਰਾਂ 'ਚ 150 ਦੇ ਕਰੀਬ ਤਰਪਾਲਾਂ ਵੰਡੀਆਂ ਤੇ ਪਸ਼ੂਆਂ ਲਈ ਲਗਪਗ 125 ਕੁਇੰਟਲ ਚਾਰਾ ਲੈ ਕੇ ਪਹੁੰਚੇ | ਉਹ ਪਿਛਲੇ ਤਿੰਨ ਦਿਨਾਂ ਤੋਂ ਇਨ੍ਹਾਂ ਲੋਕਾਂ ਦੀ ਸੇਵਾ ਲਈ ਕੰਮ ਕਰ ਰਹੇ ਹਨ | ਰਜਿੰਦਰ ਸਿੰਘ ਡੱਲਾ ਜੋ ਕਿ ਪਿਛਲੇ 15 ਸਾਲ ਤੋਂ ਧਰਮਕੋਟ ਦੇ ਲੋਕਾਂ ਦੇ ਦੁੱਖ ਸੁੱਖ ਵਿਚ ਸ਼ਰੀਕ ਰਹੇ ਹਨ, ਅੱਜ ਉਨ੍ਹਾਂ ਨੇ ਇਸ ਕੁਦਰਤ ਦੀ ਆਈ ਕਰੋਪੀ 'ਚ ਵੱਡੇ ਪੱਧਰ 'ਤੇ ਸੇਵਾ ਕਰ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ | ਭਾਵੇਂ ਹਲਕਾ ਧਰਮਕੋਟ ਨੂੰ ਹਲਕਾ ਇੰਚਾਰਜ ਨਾ ਹੋਣ 'ਤੇ ਵੀ ਇਸ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ | ਇਹ ਸੇਵਾ ਦੇ ਕਾਰਜ 'ਚ ਗੁਰਦੇਵ ਸਿੰਘ ਭੋਲਾ ਚੇਅਰਮੈਨ, ਸਰਕਲ ਪ੍ਰਧਾਨ ਬਲਜੀਤ ਸਿੰਘ ਕੰਗ, ਬਲਵਿੰਦਰ ਸਿੰਘ ਸ਼ਹਿਰੀ ਪ੍ਰਧਾਨ, ਜੋਗਿੰਦਰ ਸਿੰਘ ਸੰਧੂ, ਸੁਖਜਿੰਦਰ ਸਿੰਘ ਭੈਣੀ, ਜਗੀਰ ਸਿੰਘ ਮਦਾਰਪੁਰ, ਦਲਜੀਤ ਸਿੰਘ ਸਰਪੰਚ, ਕਰਨਜੀਤ ਸਿੰਘ ਸਾਬਕਾ ਸਰਪੰਚ ਮੰਦਰ ਕਲਾਂ, ਸਰੂਪ ਸਿੰਘ ਸੰਘੇੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਚਿੰਤਪੁਰਨੀ ਸੇਵਾ ਮੰਡਲ ਨੇ ਧਰਮਸ਼ਾਲਾ ਲਈ ਦਿੱਤੀ 2 ਲੱਖ ਦੀ ਰਾਸ਼ੀ ਅਗਲੀ ਖ਼ਬਰ ਬਰਜਿੰਦਰ ਸਿੰਘ ਮੱਖਣ ਤੇ ਬਲਦੇਵ ਸਿੰਘ ਮਾਣੂੰਕੇ ਨੂੰ ਜ਼ਿਲ੍ਹਾ ਆਬਜ਼ਰਵਰ ਲਗਾਉਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।