ਕੋਟ ਈਸੇ ਖਾਂ, 30 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਕੋਟ ਈਸੇ ਖਾਂ ਵਾਲਿਆਂ ਦੀ ਧਰਮਸ਼ਾਲਾ ਸ੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ ਰਜਿ: ਰੇਹੀ ਮੁੱਖ ਦਫ਼ਤਰ ਕੋਟ ਈਸੇ ਖਾਂ ਦੇ ਵਲੋਂ ਨਗਰ, ਇਲਾਕਾ ਨਿਵਾਸੀ, ਐਨ. ਆਰ. ਆਈ. ਵੀਰਾਂ ਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹੈ, ਜਿਸ 'ਚ ਸ੍ਰੀ ਚਿੰਤਪੁਰਨੀ ਸੇਵਾ ਮੰਡਲ ਰਜਿ: ਕੋਟ ਈਸੇ ਖਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਸ੍ਰੀ ਚਿੰਤਪੁਰਨੀ ਸੇਵਾ ਮੰਡਲ ਦੇ ਸਮੂਹ ਸੇਵਾਦਾਰਾਂ ਨੇ ਕਿਹਾ ਕਿ ਇਹ ਕਾਰਜਾਂ 'ਚ ਹੋਰ ਸਹਿਯੋਗ ਲਈ ਸੰਸਥਾ ਵਲੋਂ ਧਰਮਸ਼ਾਲਾ ਵਾਸਤੇ 2 ਲੱਖ ਰੁਪਏ ਦੀ ਦਾਨ ਰਾਸ਼ੀ ਦਾ ਚੈੱਕ ਸ੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ ਰਜਿ: ਰੇਹੀ ਦੇ ਚੇਅਰਮੈਨ ਅਸ਼ੋਕ ਕੁਮਾਰ, ਵਾਈਸ ਚੇਅਰਮੈਨ ਗੁਰਮੀਤ ਸਿੰਘ ਕਾਲੜਾ, ਜਨਰਲ ਸੈਕਟਰੀ ਸੁਰਿੰਦਰਪਾਲ ਸਿੰਘ ਮਿਗਲਾਨੀ, ਕੈਸ਼ੀਅਰ ਸੰਦੀਪ ਕੁਮਾਰ, ਮੈਂਬਰ ਤਰਸੇਮ ਲਾਲ ਜੁਨੇਜਾ, ਰਾਕੇਸ਼ ਕੁਮਾਰ ਸਕਿੰਟਾਂ ਨੂੰ ਦਿੱਤਾ ਗਿਆ ਹੈ | ਮੰਡਲ ਵਲੋਂ ਦਿੱਤੀ ਸਹਾਇਤਾ ਲਈ ਲੰਗਰ ਕਮੇਟੀ ਦੇ ਅਹੁਦੇਦਾਰਾਂ ਨੇ ਸ੍ਰੀ ਚਿੰਤਪੁਰਨੀ ਸੇਵਾ ਮੰਡਲ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਤਕਰੀਬਨ 1 ਸਾਲ ਪਹਿਲਾਂ ਵੀ ਮੰਡਲ ਦੇ ਸੇਵਾਦਾਰਾਂ ਨੇ ਧਰਮਸ਼ਾਲਾ ਵਾਸਤੇ 5 ਲੱਖ ਰੁਪਏ ਦੀ ਦਾਨ ਰਾਸ਼ੀ ਦਿੱਤੀ ਸੀ ਤੇ ਹਰ ਸਾਲ ਸਾਲਾਨਾ ਲੰਗਰ 'ਚ ਵੀ ਮੰਡਲ ਵਿਸ਼ੇਸ਼ ਸਹਿਯੋਗ ਦੇ ਰਿਹਾ ਹੈ ਤੇ ਸਾਨੂੰ ਉਮੀਦ ਹੈ ਕਿ ਮੰਡਲ ਇਸੇ ਤਰ੍ਹਾਂ ਕਮੇਟੀ ਨੂੰ ਸਹਿਯੋਗ ਦਿੰਦਾ ਰਹੇਗਾ |