ਨਿਹਾਲ ਸਿੰਘ ਵਾਲਾ, 20 ਸਤੰਬਰ (ਸੁਖਦੇਵ ਸਿੰਘ ਖਾਲਸਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਆਗੂ ਡਾਕਟਰ ਮੁਕੰਦ ਸਿੰਘ ਦੀ ਪ੍ਰਧਾਨਗੀ ਹੇਠ ਨਿਹਾਲ ਸਿੰਘ ਵਾਲਾ ਵਿਖੇ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਵੱਖ-ਵੱਖ ਆਗੂਆਂ ਡਾਕਟਰ ਮੁਕੰਦ ਸਿੰਘ, ਡਾਕਟਰ ਅਮਰਜੀਤ ਸਿੰਘ ਸੂਬਾ ਵਾਈਸ ਪ੍ਰਧਾਨ ਅਤੇ ਡਾਕਟਰ ਅਰਸ਼ ਰਾਊਕੇ ਜ਼ਿਲ੍ਹਾ ਇੰਚਾਰਜ ਨੇ ਕਿਹਾ ਕਿ ਪੰਜਾਬ ਅੰਦਰ ਹੜ੍ਹ ਪੀੜਤਾਂ ਦੀ ਮਦਦ ਲਈ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਸਮੂਹ ਆਗੂ ਅਤੇ ਮੈਂਬਰ ਆਪਣੇ ਤੌਰ 'ਤੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਪੱੁਜ ਕੇ ਫਰੀ ਮੈਡੀਕਲ ਚੈੱਕਅਪ ਅਤੇ ਦਵਾਈਆਂ ਦਾ ਕੈਂਪ ਲਗਾ ਕੇ ਹੜ੍ਹ ਪੀੜਤ ਲੋਕਾਂ ਨੂੰ ਮੈਡੀਕਲ ਸੇਵਾਵਾਂ ਦੇਣ ਦਾ ਉਪਰਾਲਾ ਕਰਨਗੇ | ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਜਥੇਬੰਦੀ ਦੇ ਸਮੂਹ ਮੈਂਬਰਾਂ ਆਪਣੀ ਪ੍ਰੈਕਟਿਸ ਸਾਫ ਸੁਥਰੇ ਢੰਗ ਨਾਲ ਕਰਨ ਲਈ ਸੁਝਾਅ ਦਿੱਤੇ ਗਏ ਤਾਂ ਕਿ ਪਿੰਡਾਂ ਅੰਦਰ ਸੇਵਾਵਾਂ ਦੇ ਰਹੇ ਮੈਡੀਕਲ ਪੈ੍ਰਕਟੀਸ਼ਨਰਜ਼ ਨੂੰ ਭਵਿੱਖ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਵਾਈਸ ਪ੍ਰਧਾਨ ਡਾ.ਤਰਸੇਮ ਸਿੰਘ, ਚੇਅਰਮੈਨ ਡਾ. ਗੁਰਮੁਖ ਸਿੰਘ, ਜਨਰਲ ਸੈਕਟਰੀ ਡਾ. ਦਵਿੰਦਰ ਸਿੰਘ, ਸਹਾਇਕ ਸੈਕਟਰੀ ਡਾ. ਬੀਰਬਲ ਸਿੰਘ, ਖਜ਼ਾਨਚੀ ਡਾ. ਅਨੂਪ ਵਿਸ਼ਵਾਸ ਬੰਗਾਲੀ, ਡਾ. ਅਮਰਜੀਤ ਸਿੰਘ, ਪੈੱ੍ਰਸ ਸਕੱਤਰ ਡਾ. ਗੁਰਦਿੱਤ ਸਿੰਘ, ਸਹਾਇਕ ਪੈੱ੍ਰਸ ਸਕੱਤਰ ਡਾ. ਕੁਲਵਿੰਦਰ ਸਿੰਘ, ਸਲਾਹਕਾਰ ਡਾ. ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |