ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਚੋਖਾ ਪੈਲੇਸ ਗੇਟ ਨੰਬਰ 2 ਮੋਗਾ ਵਿਚ ਪੰਜ ਦਿਨਾਂ ਸ੍ਰੀ ਕਿ੍ਸ਼ਨ ਕਥਾ ਚੱਲ ਰਹੀ ਹੈ ਜਿਸ ਦੇ ਚੌਥੇ ਦਿਨ ਕਥਾ ਦੌਰਾਨ ਕਥਾ ਵਿਆਸ ਸਾਧਵੀ ਗਰਿਮਾ ਭਾਰਤੀ ਨੇ ਕਿਹਾ ਕਿ ਭਗਵਾਨ ਸ੍ਰੀ ਕਿ੍ਸ਼ਨ ਨੇ ਆਪਣੀ ਲੀਲਾਵਾਂ ਦੇ ਦੁਆਰਾ ਸਾਨੂੰ ਇਹੀ ਸਿਖਾਇਆ ਹੈ ਕਿ ਕੁਰੀਤੀਆਂ ਅਤੇ ਗ਼ਲਤ ਕੰਮਾਂ ਨੂੰ ਦੇਖ ਕੇ ਹੱਥ 'ਤੇ ਹੱਥ ਰੱਖ ਕੇ ਬੈਠ ਜਾਣ ਨਾਲ ਉਸ ਦਾ ਖ਼ਾਤਮਾ ਨਹੀਂ ਹੋ ਸਕਦਾ | ਉਸ ਦਾ ਵਿਨਾਸ਼ ਕਰ ਕੇ ਸਮਾਜ ਸੁੰਦਰ ਬਣਾਉਣ ਲਈ ਸਾਨੂੰ ਉਪਰਾਲਾ ਕਰਨਾ ਪਵੇਗਾ | ਕਥਾ ਵਿਚ ਪਹੁੰਚੇ ਡਾ. ਸੰਦੀਪ ਗਰਗ, ਅਸ਼ੋਕ ਗੁਪਤਾ, ਇੰਦਰਪਾਲ ਸਿੰਘ ਬੱਬੀ, ਸੁਨੀਲ ਕੁਮਾਰ ਜੈਨ, ਰਜਿੰਦਰ ਵਧਵਾ, ਅਮਨ ਤਾਇਲ, ਸੁਰਿੰਦਰ ਸਿੰਗਲਾ, ਲਵਲੀ ਸਿੰਗਲਾ ਨੇ ਭਾਗਵਤ ਪੂਜਣ ਕੀਤਾ | ਇਸ ਮੌਕੇ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ, ਵਿਧਾਇਕ ਨਰੇਸ਼ ਕਟਾਰੀਆ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਬਰਿੰਦਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਆਪ, ਪ੍ਰੇਮ ਚੰਦ ਸ਼ਹਿਰੀ ਪ੍ਰਧਾਨ ਆਪ, ਮੇਅਰ ਬਲਜੀਤ ਸਿੰਘ ਚਾਨੀ, ਪ੍ਰਵੀਨ ਸ਼ਰਮਾ ਸੀਨੀਅਰ ਡਿਪਟੀ ਮੇਅਰ, ਰਾਕੇਸ਼ ਬਜਾਜ ਕਾਲਾ, ਅਜੈ ਸ਼ਰਮਾ ਆਪ, ਪਾਇਲ ਗਰਗ, ਗੌਰਵ ਗਰਗ, ਐਡਵੋਕੇਟ ਪ੍ਰਦੀਪ ਭਾਰਤੀ, ਐਸ.ਕੇ. ਬਾਂਸਲ, ਆਗਿਆਪਾਲ, ਪ੍ਰਦੀਪ ਗੋਇਲ, ਕੇਵਲ ਸਿੰਗਲਾ, ਡਾ. ਦਰਸ਼ਨ ਸਿੰਗਲਾ, ਨੀਰਜ ਸਿੰਗਲਾ ਆਦਿ ਹਾਜ਼ਰ ਸਨ |