22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਬੀ.ਬੀ.ਐਸ. ਆਇਲਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਮੋਗਾ ਦੇ ਵਿਦਿਆਰਥੀ ਨੇ ਹਾਸਿਲ ਕੀਤੇ ਓਵਰਆਲ 6.5 ਬੈਂਡ <br/>

ਅਜੀਤ ਡੈਸਕ 21-09-2025
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)-ਬੀ.ਬੀ.ਐਸ. ਆਇਲਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਮੋਗਾ ਜਿਸ ਨੇ ਬੀ.ਬੀ.ਐਸ. ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੀ ਅਗਵਾਈ ਹੇਠ ਬਹੁਤ ਹੀ ਥੋੜ੍ਹੇ ਸਮੇਂ ਵਿਚ ਆਇਲਟਸ ਤੇ ਪੀ.ਟੀ.ਈ. ਦੇ ਵਧੀਆ ਨਤੀਜੇ ਅਤੇ ਵੀਜ਼ੇ ਦੀਆਂ ਵਧੀਆਂ ਸੇਵਾਵਾਂ ਦੇ ਕੇ ਇਲਾਕੇ ਵਿਚ ਆਪਣਾ ਨਾਂਅ ਬਣਾਇਆ ਹੈ | ਆਏ ਦਿਨ ਇਸ ਸੰਸਥਾ ਦੇ ਵਿਦਿਆਰਥੀ ਵਧੀਆ ਨਤੀਜੇ ਹਾਸਲ ਕਰ ਰਹੇ ਹਨ | ਇਸੇ ਲੜੀ ਨੂੰ ਅੱਗੇ ਤੋਰਦਿਆਂ ਦਮਨਪ੍ਰੀਤ ਸਿੰਘ ਜਗਦੇ ਨੇ ਆਇਲਟਸ ਦੇ ਨਤੀਜਿਆਂ 'ਚੋਂ 6.5 ਓਵਰਆਲ ਬੈਂਡ ਹਾਸਲ ਕਰਦਿਆਂ ਆਪਣਾ ਸੁਪਨਾ ਪੂਰਾ ਕੀਤਾ | ਦਮਨਪ੍ਰੀਤ ਸਿੰਘ ਨੇ ਲਿਸਨਿੰਗ 'ਚੋਂ 6.5, ਰਾਈਟਿੰਗ 'ਚੋਂ 6, ਰੀਡਿੰਗ 'ਚੋਂ 6.5, ਸਪੀਕਿੰਗ 'ਚੋਂ 6 ਬੈਂਡ ਹਾਸਲ ਕੀਤੇ | ਸੰਸਥਾ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਸੰਸਥਾ ਦਾ ਸਟਾਫ਼ ਬਹੁਤ ਹੀ ਮਿਹਨਤੀ ਤੇ ਤਜਰਬੇਕਾਰ ਹੈ | ਸੰਸਥਾ ਵਿਚ ਆਇਲਟਸ, ਪੀ.ਟੀ.ਈ. ਦੀ ਤਿਆਰੀ ਪੂਰੇ ਟੈਕਨੀਕਲ ਏਡ ਦੀ ਵਰਤੋਂ ਕਰ ਕੇ ਕਰਵਾਈ ਜਾਂਦੀ ਹੈ | ਆਇਲਟਸ ਵਿਚ ਵਿਦਿਆਰਥੀਆਂ ਦੇ ਲੈਵਲ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ | ਕਮਜ਼ੋਰ ਵਿਦਿਆਰਥੀਆਂ ਦੀ ਅਲੱਗ ਤੋਂ ਕਲਾਸ ਲਗਾਈ ਜਾਂਦੀ ਹੈ | ਸੈਂਟਰ ਦੇ ਇੰਚਾਰਜ ਪ੍ਰਬੰਧਕ ਨੁਪਿੰਦਰ ਕੌਰ ਨੇ ਦਮਨਪ੍ਰੀਤ ਸਿੰਘ ਨੂੰ ਆਈਲਟਸ ਦਾ ਨਤੀਜਾ ਸੌਂਪਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਕੁਲਦੀਪ ਸਿੰਘ ਸਹਿਗਲ ਨੇ ਬੂਟੇ ਲਗਾ ਕੇ ਆਪਣਾ ਜਨਮ ਦਿਨ ਮਨਾਇਆ <br/> ਅਗਲੀ ਖ਼ਬਰ ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਸ੍ਰੀ ਕ੍ਰਿਸ਼ਨ ਕਥਾ ਚੌਥੇ ਦਿਨ ਵੀ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।