ਨੱਥੂਵਾਲਾ ਗਰਬੀ, 20 ਸਤੰਬਰ (ਨਵਦੀਪ ਸਿੰਘ)-ਪਿਛਲੇ ਦਿਨੀਂ ਪ੍ਰਾਇਮਰੀ ਸੈਂਟਰ ਸਕੂਲ ਨੱਥੂਵਾਲਾ ਗਰਬੀ ਵਿਖੇ ਸੈਂਟਰ ਇੰਚਾਰਜ ਸੁਗਰੀਵ ਕੁਮਾਰ ਦੀ ਰਹਿਨੁਮਾਈ ਹੇਠ ਸੈਂਟਰ ਪੱਧਰ ਦੀਆਂ ਖੇਡਾਂ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ 'ਚ ਵੀਰ ਸਿੰਘ ਸਕੂਲ ਦੇ 60 ਖਿਡਾਰੀਆਂ ਨੇ ਭਾਗ ਲਿਆ | ਜਿਸ 'ਚੋਂ ਫੁੱਟਬਾਲ ਲੜਕੇ ਅਤੇ ਲੜਕੀਆਂ ਨੇ ਪਹਿਲੇ ਸਥਾਨ ਹਾਸਿਲ ਕੀਤੇ | ਸ਼ਤਰੰਜ ਲੜਕੇ ਪਹਿਲਾ ਸਥਾਨ, ਬੈਡਮਿੰਟਨ ਡਬਲ ਲੜਕੀਆਂ ਪਹਿਲਾ, ਬੈਡਮਿੰਟਨ ਸਿੰਗਲ ਦੂਜਾ, ਰੱਸਾਕਸ਼ੀ ਮੁੰਡੇ ਦੂਜਾ ਸਥਾਨ ਤੇ 200 ਮੀਟਰ ਰੇਸ ਜੈਸਮੀਨ ਕੌਰ ਪਹਿਲਾ, ਰਿਲੇਅ ਰੇਸ ਜੈਸਮੀਨ ਕੌਰ, ਸਵਰੀਨ ਕੌਰ, ਪ੍ਰਭਨੂਰ ਕੌਰ, ਸੁਖਮਨੀ ਕੌਰ ਪਹਿਲਾ ਸਥਾਨ, ਲੰਬੀ ਛਾਲ ਸਵਰੀਨ ਕੌਰ ਨੇ ਪਹਿਲਾ ਸਥਾਨ, ਸ਼ਾਟ ਪੁੱਟ ਗੁਰਸੀਰਤ ਕੌਰ ਦੂਜਾ, 100 ਮੀਟਰ ਰੇਸ ਨਵਰਾਜ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ | ਇਨ੍ਹਾਂ ਬੱਚਿਆਂ ਨੂੰ ਮੈਡਲ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਤੇਜਿੰਦਰ ਕੌਰ, ਪਿ੍ੰਸੀਪਲ ਭੁਪਿੰਦਰ ਕੌਰ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਇਹ ਖਿਡਾਰੀ ਬਲਾਕ ਪੱਧਰ ਦੀਆਂ ਖੇਡਾਂ ਵਿਚ ਭਾਗ ਲੈਣਗੇ | ਇਸ ਸਮੇਂ ਸਕੂਲ ਪ੍ਰਬੰਧਕ ਹਰਮਿੰਦਰਪਾਲ ਸਿੰਘ ਗਿੱਲ, ਮੈਨੇਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਪਿ੍ੰਸੀਪਲ ਤੇਜਿੰਦਰ ਕੌਰ, ਪਿ੍ੰਸੀਪਲ ਭੁਪਿੰਦਰ ਕੌਰ, ਮਨਦੀਪ ਕੌਰ, ਗੁਰਪ੍ਰੀਤ ਕੌਰ, ਚਰਨਜੀਤ ਕੌਰ, ਵਾਈਸ ਪਿ੍ੰਸੀਪਲ ਤਰਿੰਦਰ ਕੌਰ, ਬਲਜੀਤ ਕੌਰ, ਹਰਪ੍ਰੀਤ ਕੌਰ ਅਧਿਆਪਕ ਹਾਜ਼ਰ ਸਨ |