ਮੋਗਾ, 20 ਸਤੰਬਰ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮੋਗਾ ਦੀ ਮੀਟਿੰਗ ਕਿਸਾਨ ਆਗੂ ਨਿਰਮਲ ਸਿੰਘ ਮਾਣੂੰਕੇ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ ਜਰਨਲ ਸਕੱਤਰ ਹਰਪ੍ਰੀਤ ਸਿੰਘ ਦੀਦਾਰੇਵਾਲਾ ਨੇ ਚਲਾਈ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਜਸਵੀਰ ਸਿੰਘ ਮੰਦਰ, ਮਨਪ੍ਰੀਤ ਸਿੰਘ ਵਰ੍ਹੇ, ਬਲਦੇਵ ਸਿੰਘ ਖੁਖਰਾਣਾ, ਬਲਜਿੰਦਰ ਸਿੰਘ ਰੋਡੇ, ਸਾਧੂ ਸਿੰਘ ਖੋਸਾ ਰਣਧੀਰ, ਬਲਵੀਰ ਸਿੰਘ ਭਾਗੀਕੇ ਨੇ ਵੀ ਸੰਬੋਧਨ ਕੀਤਾ | ਨਿਰਮਲ ਸਿੰਘ ਮਾਣੂੰਕੇ ਨੇ ਮੰਗ ਕੀਤੀ ਕਿ ਹੜ੍ਹਾਂ ਨਾਲ ਫਸਲ ਮਰਨ 'ਤੇ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਪੰਜਾਬ ਦੇ ਸਾਰੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ | ਹੜ੍ਹਾਂ ਵਾਲੇ ਖੇਤਰਾਂ ਵਿਚ ਜਿਨ੍ਹਾਂ ਖੇਤਾਂ ਵਿਚ ਮਲਬਾ ਰੇਤਾ ਆ ਚੁੱਕਾ ਹੈ ਉਸ ਨੂੰ ਚੁੱਕਣ ਵਾਸਤੇ ਕਿਸਾਨਾਂ ਦੀ ਸੀਮਤ ਸਾਧਨਾਂ ਨੂੰ ਦੇਖਦੇ ਹੋਏ ਖੁੱਲ੍ਹਾ ਸਮਾਂ ਸਰਕਾਰ ਦੇਵੇ | ਚਰਨਪ੍ਰੀਤ ਸਿੰਘ ਬਾਘਾ ਪੁਰਾਣਾ ਅਤੇ ਨਛੱਤਰ ਸਿੰਘ ਧਰਮਕੋਟ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਪ੍ਰਸ਼ਾਸਨ ਸ਼ੈਲਰਾਂ ਵਾਲਿਆਂ ਅਤੇ ਆੜ੍ਹਤੀਆਂ ਨਾਲ ਮੀਟਿੰਗ ਵਿਚ ਝੋਨੇ ਪੈਦਾ ਕਰਨ ਵਾਲੇ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਮੀਟਿੰਗ ਵਿਚ ਸ਼ਾਮਿਲ ਕੀਤਾ ਜਾਵੇ ਤਾਂ ਕਿ ਖਰੀਦ ਸਬੰਧੀ ਕੋਈ ਵੀ ਸਮੱਸਿਆ ਨੂੰ ਆਪਣੇ ਕਿਸਾਨੀ ਭਾਈਚਾਰੇ ਨਾਲ ਸਾਂਝਾ ਕਰ ਸਕਣ | ਇਸ ਮੌਕੇ ਬਲਾਕ ਪ੍ਰਧਾਨ ਬਾਘਾ ਪੁਰਾਣਾ ਮੇਜਰ ਸਿੰਘ ਘੋਲੀਆ, ਬਲਾਕ ਪ੍ਰਧਾਨ ਮੋਗਾ-1 ਗੁਰਵਿੰਦਰ ਸਿੰਘ ਰੌਲੀ, ਬਲਾਕ ਪ੍ਰਧਾਨ ਧਰਮਕੋਟ ਨਛੱਤਰ ਸਿੰਘ, ਬਲਾਕ ਪ੍ਰਧਾਨ ਕੋਟ ਈਸੇ ਖਾਂ ਰਮਨਦੀਪ ਸਿੰਘ, ਬਲਾਕ ਪ੍ਰਧਾਨ ਮੋਗਾ-2 ਅੰਗਰੇਜ਼ ਸਿੰਘ, ਰਜਿੰਦਰ ਸਿੰਘ ਰਾਜਾ ਦੌਲਤਪੁਰਾ, ਲੱਖਾ ਸਿੰਘ, ਵਕੀਲ ਸਿੰਘ, ਭਿੰਦਰ ਸਿੰਘ, ਬੁੱਧ ਸਿੰਘ, ਮੁਕੰਦ ਸਿੰਘ, ਗੁਲਾਬ ਸਿੰਘ, ਮਾ. ਕੁਲਦੀਪ ਰਾਏ, ਮੁਖਤਿਆਰ ਸਿੰਘ, ਲਖਵੀਰ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ, ਜਸਵੀਰ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ, ਰਾਜਵਰਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਰਾਜ ਸਿੰਘ, ਤਰੇਸਮ ਸਿੰਘ, ਬਲਵਾਨ ਸਿੰਘ, ਭੋਲਾ ਸਿੰਘ ਨੇ ਕਿਸਾਨੀ ਮੰਗਾ ਮੰਨਣ ਦੀ ਅਪੀਲ ਕੀਤੀ |