22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਅਧਿਆਪਕ ਜਥੇਬੰਦੀਆਂ ਵਲੋਂ ਹੜ੍ਹ ਪੀੜਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

ਅਜੀਤ ਡੈਸਕ 21-09-2025
ਧਰਮਕੋਟ, 20 ਸਤੰਬਰ (ਪਰਮਜੀਤ ਸਿੰਘ)-ਮੋਗਾ ਜ਼ਿਲੇ੍ਹ ਦੀਆਂ ਅਧਿਆਪਕ ਜਥੇਬੰਦੀਆਂ ਬੀ.ਐੱਡ. ਅਧਿਆਪਕ ਫ਼ਰੰਟ ਪੰਜਾਬ ਅਤੇ ਜੀ.ਟੀ.ਯੂ. ਪੰਜਾਬ ਵਲੋਂ ਪਹਿਲਾਂ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਰਸਦ ਅਤੇ ਪਾਣੀ ਦੀ ਸੇਵਾ ਪਹੁੰਚਾਈ ਗਈ ਸੀ ਜਦੋਂ ਕਿ ਅੱਜ ਅਧਿਆਪਨ ਕਿੱਤੇ ਨਾਲ ਸੰਬੰਧਿਤ ਬੀ.ਐੱਡ. ਅਧਿਆਪਕ ਫ਼ਰੰਟ ਅਤੇ ਜੀ.ਟੀ.ਯੂ. ਪੰਜਾਬ ਵਲੋਂ ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਅਮੀਵਾਲ, ਜੱਜਪਾਲ ਬਾਜੇਕੇ ਦੀ ਅਗਵਾਈ ਹੇਠ ਹੜ੍ਹ ਪੀੜਤ ਪਿੰਡ ਮੰਦਰ ਕਲਾਂ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ | ਇਸ ਸਮੇਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਧਰਮਕੋਟ-1 ਗੁਰਪ੍ਰੀਤ ਸਿੰਘ ਅਤੇ ਧਰਮਕੋਟ-2 ਮੈਡਮ ਕੰਚਨ ਬਾਲਾ ਅਤੇ ਸੋਹਨ ਸਿੰਘ ਸੀ.ਐਚ.ਟੀ. ਢੋਲੇਵਾਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਪਿੰਡ ਵਿਚਲੀ ਗਾਰ ਨੂੰ ਸਾਫ਼ ਕਰਾਉਣ ਲਈ ਪੰਚਾਇਤ ਨੂੰ 5000 ਦੀ ਰਾਸ਼ੀ ਦਿੱਤੀ ਗਈ ਅਧਿਆਪਕ ਜਥੇਬੰਦੀਆਂ ਵਲੋਂ ਹੜ ਪ੍ਰਭਾਵਿਤ ਪਿੰਡਾਂ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਦਿਨਾਂ ਵਿਚ ਅਧਿਆਪਕ ਜਥੇਬੰਦੀਆਂ ਆਪਣੇ ਵਿੱਤ ਅਨੁਸਾਰ ਸਹਾਇਤਾ ਕਰਦੀਆਂ ਰਹਿਣਗੀਆਂ | ਇਸ ਸਮੇਂ ਅਧਿਆਪਕਾਂ ਆਗੂ ਗੁਰਮੇਲ ਸਿੰਘ ਰੇੜ੍ਹਵਾਂ, ਹਰਲੀਨ ਸਿੰਘ, ਮਨਪ੍ਰੀਤ ਸਿੰਘ ਕਾਲੀਏ ਵਾਲਾ, ਜਗਸੀਰ ਸਿੰਘ ਸਰਪੰਚ ਕੰਬੋ ਖ਼ੁਰਦ, ਜਲਵਿੰਦਰ ਸਿੰਘ ਸਰਪੰਚ ਮੰਦਰ ਕਲਾਂ, ਪਿ੍ੰਸ ਚਾਵਲਾ ਸਰਪੰਚ ਕਿਸ਼ਨਪੁਰਾ ਕਲਾਂ ਹਾਜ਼ਰ ਸਨ |
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਛੋਟੇ ਕਿਸਾਨਾਂ ਦੀ ਮਦਦ ਕਰੇਗੀ ਭਗਤ ਬਾਬਾ ਨਾਮਦੇਵ ਸਭਾ-ਗਿੱਲ <br/> ਅਗਲੀ ਖ਼ਬਰ ਸਹਾਇਕ ਸਿਵਲ ਸਰਜਨ ਵਲੋਂ ਸੀ.ਐਚ.ਸੀ. ਡਰੋਲੀ ਭਾਈ ਸਿਹਤ ਸੰਸਥਾ ਦਾ ਨਿਰੀਖਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।