22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹੜ੍ਹ ਪ੍ਰਭਾਵਿਤ ਛੋਟੇ ਕਿਸਾਨਾਂ ਦੀ ਮਦਦ ਕਰੇਗੀ ਭਗਤ ਬਾਬਾ ਨਾਮਦੇਵ ਸਭਾ-ਗਿੱਲ <br/>

ਅਜੀਤ ਡੈਸਕ 21-09-2025
ਕੋਟ ਈਸੇ ਖਾਂ, 20 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਭਗਤ ਬਾਬਾ ਨਾਮਦੇਵ ਸਭਾ ਕੋਟ ਈਸੇ ਖਾਂ ਦੀ ਬੈਠਕ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਗਿੱਲ ਦੀ ਅਗਵਾਈ ਵਿਚ ਸਥਾਨਕ ਨਾਮਦੇਵ ਧਰਮਸ਼ਾਲਾ ਵਿਖੇ ਹੋਈ ਜਿਸ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਅਤੇ ਛੋਟੇ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਸੇਵਾਦਾਰਾਂ ਵਲੋਂ ਵਿਸਥਾਰ ਸਹਿਤ ਵਿਚਾਰ ਚਰਚਾ ਕੀਤੀ ਗਈ ਤੇ ਫ਼ੈਸਲਾ ਕੀਤਾ ਗਿਆ ਕਿ ਹੜ੍ਹਾਂ ਦੀ ਮਾਰ ਨਾਲ ਜਿਹੜੇ ਛੋਟੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਵਿਚ ਜਿੱਥੇ ਹੋਰ ਸਮਾਜਿਕ ਧਾਰਮਿਕ ਸੰਸਥਾਵਾਂ ਯੋਗਦਾਨ ਪਾ ਰਹੀਆਂ ਹਨ ਉੱਥੇ ਹੀ ਨਾਮਦੇਵ ਸਭਾ ਕੋਟ ਈਸੇ ਖਾਂ ਵਲੋਂ ਵੀ ਯੋਜਨਾ ਵੱਧ ਤਰੀਕੇ ਨਾਲ ਲੋੜੀਂਦੀ ਸਹਾਇਤਾ ਕਰ ਕੇ ਆਪਣਾ ਯੋਗਦਾਨ ਪਾਇਆ ਜਾਵੇਗਾ | ਜਿਸ ਸਬੰਧੀ ਸਭਾ ਦੇ ਸਮੂਹ ਮੈਂਬਰਾਂ ਵਲੋਂ ਫ਼ੈਸਲਾ ਕੀਤਾ ਗਿਆ ਕਿ ਹਲਕਾ ਧਰਮਕੋਟ ਵਿਚ ਪ੍ਰਭਾਵਿਤ ਜਿੱਥੇ ਛੋਟੇ 1 ਜਾਂ 2 ਕਿੱਲਿਆਂ ਵਾਲੇ ਕਿਸਾਨ ਹਨ | ਉਨ੍ਹਾਂ ਨੂੰ ਜ਼ਮੀਨ ਪੱਧਰ ਕਰਨ ਲਈ ਡੀਜ਼ਲ ਦੇਣ ਦੀ ਸੇਵਾ ਕੀਤੀ ਜਾਵੇ, ਜਿੱਥੇ ਸੇਵਾ ਦੇਣੀ ਹੈ ਪਹਿਲਾਂ ਜਾ ਕੇ ਪਤਾ ਕੀਤਾ ਜਾਵੇਗਾ ਕਿ ਕਿਸ ਨੂੰ ਜ਼ਿਆਦਾ ਜ਼ਰੂਰਤ ਹੈ, ਉਨ੍ਹਾਂ ਦਾ ਨਾਂਅ ਪਤਾ ਨੋਟ ਕੀਤਾ ਜਾਵੇਗਾ, ਫਿਰ ਉਸ ਹਿਸਾਬ ਨਾਲ ਡੀਜ਼ਲ ਲਿਆ ਜਾਵੇਗਾ | ਇਸ ਬੈਠਕ ਮੌਕੇ ਪ੍ਰਧਾਨ ਤਰਸੇਮ ਸਿੰਘ ਗਿੱਲ, ਸੁਰਜੀਤ ਸਿੰਘ ਔਲਖ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਕੈਸ਼ੀਅਰ, ਗੁਰਪ੍ਰਤਾਪ ਸਿੰਘ ਪੰਜਾਬ ਪੁਲਿਸ ਸਬ ਇੰਸਪੈਕਟਰ, ਗੁਰਬਚਨ ਸਿੰਘ, ਬੂਟਾ ਸਿੰਘ ਟੇਲਰ ਮਾਸਟਰ, ਬਲਵੀਰ ਸਿੰਘ ਪੱਕੀ, ਮਨਦੀਪ ਸਿੰਘ ਦੀਪਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 28 ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਪ੍ਰਗਤੀਸ਼ੀਲ ਮੰਚ ਮੋਗਾ ਵਿਖੇ ਕਰਵਾਏਗਾ ਸੈਮੀਨਾਰ <br/> ਅਗਲੀ ਖ਼ਬਰ ਅਧਿਆਪਕ ਜਥੇਬੰਦੀਆਂ ਵਲੋਂ ਹੜ੍ਹ ਪੀੜਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।