27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਬਰਸਾਤ ਦੇ ਮੌਸਮ 'ਚ ਮੂਨਕ ਪੁਲਿਸ ਦਾ ਕੰਮ ਸ਼ਲਾਘਾਯੋਗ-ਵਪਾਰ ਮੰਡਲ

ਅਜੀਤ ਡੈਸਕ 30-08-2025

  ਮੂਨਕ, 29 ਅਗਸਤ (ਪ੍ਰਵੀਨ ਮਦਾਨ)-ਬਰਸਾਤ ਦੇ ਮੌਸਮ ਵਿਚ ਮੂਨਕ ਪੁਲਿਸ ਦਾ ਕੰਮ ਸ਼ਲਾਘਾ ਯੋਗ ਕੰਮ ਕਰ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਪਾਰ ਮੰਡਲ ਦੇ ਪ੍ਰਧਾਨ ਕੇਵਲ ਗਰਗ ਹਰਿਆਊ, ਸਾਬਕਾ ਨਗਰ ਪੰਚਾਇਤ ਮੂਨਕ ਦੇ ਪ੍ਰਧਾਨ ਭੀਮ ਸੈਨ ਗਰਗ, ਚੇਅਰਮੈਨ ਕਰਮ ਚੰਦ ਸਿੰਗਲਾ , ਸੰਜੇ ਕਪੂਰ, ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਫਕੀਰ ਚੰਦ ਬਾਂਸਲ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕੀ ਪਿਛਲੇ ਦਿਨਾਂ ਤੋ ਪੂਰੇ ਉੱਤਰ ਭਾਰਤ ਪੰਜਾਬ ਦੇ ਨਾਲ ਸਥਾਨਕ ਸ਼ਹਿਰ ਵਿਚ ਪੈ ਰਹੀ ਬਾਰਸ਼ ਨੇ ਆਪਣਾ ਰੁਦਰ ਰੂਪ ਦਿਖਾਇਆ ਹੈ | ਇਸ ਦੌਰਾਨ ਮੂਨਕ ਥਾਣਾ ਦੇ ਐੱਸ.ਐੱਚ.ਓ ਇੰਸਪੈਕਟਰ ਸੋਰਭ ਸੱਭਰਵਾਲ ਦੀ ਅਗਵਾਈ ਵਿਚ ਮੂਨਕ ਪੁਲਿਸ ਸ਼ਹਿਰ ਦੇ ਨਾਲ ਨਾਲ ਖੇਤਰ ਦੇ ਪਿੰਡਾਂ ਵਿਚ ਗਸ਼ਤ ਕਰ ਲੋਕਾਂ ਦਾ ਹਾਲ ਚਾਲ ਜਾਣ ਰਹੀ ਹੈ | ਲੋਕਾਂ ਨੂੰ ਜਾਗਰੂਕ ਕਰ ਪੈਨਿਕ ਨਾ ਹੋਣ ਲਈ ਕਹਿ ਰਹੀ ਹੈ | ਪੁਲਿਸ ਪ੍ਰਸ਼ਾਸਨ ਕਿਹਾ ਗਿਆ ਕੀ ਸਿਰਫ਼ ਸਰਕਾਰੀ ਤੋਰ ਜਾਣਕਾਰੀ ਤੇ ਵਿਸ਼ਵਾਸ ਕੀਤਾ ਜਾਵੇ | ਪੁਲਿਸ ਵਲੋਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ | ਕੀ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਵਿਚ ਫ਼ੋਨ ਕਰਨ ਤੇ ਪੁਲਿਸ ਘੱਟ ਤੋਂ ਘੱਟ ਸਮੇਂ ਵਿਚ ਪੁੱਜੇਗੀ | ਅੱਜ ਵੀ ਸ਼ਹਿਰ ਵਿਚ ਇੰਸਪੈਕਟਰ ਸੋਰਭ ਸੱਭਰਵਾਲ ਵਲੋਂ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਭਰਵੀਂ ਬਰਸਾਤ ਵਿਚ ਲੋਕਾਂ ਨੂੰ ਜਾਗਰੂਕ ਕਰ ਹਾਲ ਚਾਲ ਪੁੱਛਿਆ ਤੇ ਵਿਸ਼ਵਾਸ ਦਿਵਾਇਆ | ਇਸ ਮੁਹਿੰਮ ਦਾ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ | ਇਸ ਸਮੇਂ ਦੁਕਾਨਦਾਰ ਸ਼ਾਲੂ ਸ਼ਰਮਾ, ਪੱਤਰਕਾਰ ਪ੍ਰਤਾਪ ਸਿੰਘ ਕਾਲਾ ਸਿੰਘ, ਗੋਰਾ ਸਿੰਘ, ਰਾਜੂ ਤਨੇਜਾ, ਰਾਹੁਲ ਅਤੇ ਹੋਰ |

ਪਿਛਲੀ ਖ਼ਬਰ ਵਾਰਡ ਅਟੈਂਡੈਂਟ ਯੂਨੀਅਨ ਦੀ ਮੀਟਿੰਗ <br/> ਅਗਲੀ ਖ਼ਬਰ ਪ੍ਰੀਗੈਬਾਲਿਨ 75 ਐਮ. ਜੀ ਤੋਂ ਵੱਧ ਮਾਤਰਾ ਦੀ ਬਿਨਾਂ ਡਾਕਟਰੀ ਪਰਚੀ ਤੋਂ ਵਿਕਰੀ 'ਤੇ ਪਾਬੰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।