ਸੰਗਰੂਰ, 29 ਅਗਸਤ (ਧੀਰਜ ਪਸ਼ੋਰੀਆ)-ਵਾਰਡ ਅਟੈਂਡੈਂਟ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਸਸਪਾਲ ਸਿੰਘ ਰਟੋਲ, ਜ਼ਿਲ੍ਹਾ ਵਾਈਸ ਪ੍ਰਧਾਨ ਰਵਿੰਦਰ ਕੌਰ, ਜਰਨਲ ਸਕੱਤਰ ਗੁਰਪ੍ਰੀਤ ਸਿੰਘ ਸੰਗਰੂਰ ਦੀ ਅਗਵਾਈ ਵਿਚ ਹੋਈ | ਜਿਸ ਵਿਚ ਸੂਬਾ ਪ੍ਰਧਾਨ ਵਲੋਂ ਪੰਜਾਬ ਅੰਦਰ ਵਾਰਡ ਅਟੈਡੈਟਾ ਤੋਂ ਕਰਵਾਏ ਜਾ ਰਹੇ ਰੂਲਾਂ ਤੋਂ ਉਲਟ ਕੰਮਾਂ, ਪੰਜਾਬ ਦੇ ਤਨਖ਼ਾਹ ਸਕੇਲ ਲਾਗੂ ਕਰਵਾਉਣ ਸਬੰਧੀ ਅਤੇ ਪ੍ਰਮੋਸ਼ਨ ਲੈਣ ਲਈ ਵਿਭਾਗ ਪਾਸੋਂ ਸੰਬੰਧਿਤ ਡਿਪਲੋਮੇ ਸਰਕਾਰੀ ਖ਼ਰਚੇ ਤੇ ਕਰਵਾਉਣ ਲਈ ਵਿਸ਼ੇਸ਼ ਚਰਚਾ ਕੀਤੀ ਗਈ | ਜ਼ਿਲ੍ਹਾ ਵਾਈਸ ਪ੍ਰਧਾਨ ਰਵਿੰਦਰ ਕੌਰ ਨੇ ਯੂਨੀਅਨ ਦਾ ਸਾਥ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਸੀਨੀਅਰ ਅਧਿਕਾਰੀਆਂ ਨੇ ਫ਼ਾਲਤੂ ਦੇ ਲਏ ਜਾ ਰਹੇ ਕੰਮ ਬੰਦ ਨਾ ਕੀਤੇ ਅਤੇ ਸਰਕਾਰ ਨੇ ਪੰਜਾਬ ਦੇ ਤਨਖ਼ਾਹ ਸਕੇਲ ਲਾਗੂ ਕਰਨ ਵਿਚ ਦੇਰੀ ਕੀਤੀ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ |ਇਸ ਮੌਕੇ ਤੇ ਗੁਰਪ੍ਰੀਤ ਸਿੰਘ ਜ਼ਿਲ੍ਹਾ ਸਲਾਹਕਾਰ, ਕਰਮਜੀਤ ਕੌਰ ਸੁਨਾਮ, ਸੁਬੀਤਾ ਸ਼ਰਮਾ, ਸੰਦੀਪ ਕੌਰ ਲਹਿਰਾ ਗਾਗਾ, ਚਰਨਜੀਤ ਕੌਰ ਲਹਿਰਾ ਗਾਗਾ, ਸੰਦੀਪ ਕੌਰ ਲਹਿਰਾ, ਰਮਨਦੀਪ ਸਿੰਘ ਧੂਰੀ, ਤਰਸੇਮ ਸਿੰਘ ਲੌਂਗੋਵਾਲ, ਮਲਕੀਤ ਸਿੰਘ, ਕੁਲਦੀਪ ਸਿੰਘ ਭਵਾਨੀਗੜ੍ਹ, ਲਲਿਤਾ ਸੰਗਰੂਰ, ਵੀਰਪਾਲ ਕੌਰ ਦਿੜ੍ਹਬਾ, ਲਖਵਿੰਦਰ ਸਿੰਘ, ਰਾਹੁਲ ਦਿੜ੍ਹਬਾ, ਹਰਦੀਪ ਸਿੰਘ ਕੌਹਰੀਆ, ਜਗਸੀਰ ਕੌਹਰੀਆ, ਕੁਲਵਿੰਦਰ ਸਿੰਘ ਮੌਜੂਦ ਸਨ |