27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਏਅਰ ਫੋਰਸ ਸਟੇਸ਼ਨ ਬਰਨਾਲਾ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਬੰਦੀ ਦੇ ਹੁਕਮ

ਅਜੀਤ ਡੈਸਕ 30-08-2025
ਬਰਨਾਲਾ, 29 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ੍ਰੀ ਟੀ ਬੈਨਿਥ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਏਅਰ ਫੋਰਸ ਸਟੇਸ਼ਨ ਬਰਨਾਲਾ ਦੀ ਸੁਰੱਖਿਆ ਦੇ ਮੱਦੇਨਜ਼ਰ ਏਅਰ ਫੋਰਸ ਸਟੇਸ਼ਨ ਬਰਨਾਲਾ ਦੇ 10 ਕਿੱਲੋਮੀਟਰ ਦੇ ਘੇਰੇ ਅੰਦਰ ਅਤੇ ਗਰਾਊਾਡ ਲੈਵਲ ਤੋਂ 5.8 ਕਿੱਲੋਮੀਟਰ ਦੀ ਉਚਾਈ ਤੱਕ ਕਿਸੇ ਵੀ ਜਨਤਕ ਜਾਂ ਪ੍ਰਾਈਵੇਟ ਸਥਾਨ 'ਤੇ ਬਿਨਾਂ ਮਨਜ਼ੂਰੀ ਡਰੋਨ, ਆਰਮਡ ਪਰਸਨ, ਪੈਰਾ ਗਲਾਈਡਰਜ਼, ਪੈਰਾ ਮੋਟਰਜ਼, ਗ਼ੁਬਾਰਿਆਂ) ਦੀ ਵਰਤੋਂ 'ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਇੱਥੇ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਡਾਇਰੈਕਟਰ ਜਨਰਲ ਆਫ਼ ਸਿਵਲ ਏਵੀਏਸ਼ਨ ਵਲੋਂ ਅਪਰੇਸ਼ਨ ਆਫ਼ ਸਿਵਲ ਰਿਮੋਟਲੀ ਪਾਇਲਟਡ ਏਅਰਕਰਾਫਟ ਸਿਸਟਮ (ਆਰ.ਪੀ.ਏ.ਐਸ.) ਦੇ ਸਬੰਧ ਵਿਚ ਵਿਭਾਗੀ ਵੈਬਸਾਈਟ 'ਤੇ ਅਪਲੋਡ ਗਾਈਡਲਾਈਨਜ਼ ਦੇ ਸਨਮੁਖ ਸਿਵਲ ਰਿਮੋਟਲੀ ਪਾਇਲਟਡ ਏਅਰਕਰਾਫਟ ਸਿਸਟਮ (ਸੀਆਰਪੀਏਜ਼) ਦੀ ਵਰਤੋਂ ਕਰਨ ਲਈ ਵੈਬ/ਐਪ ਬੇਸਡ ਡਿਜੀਟਲ ਸਕਾਈ ਪੋਰਟਲ (ਰਾਹੀਂ ਆਰਪੀਏ/ਡਰੋਨ ਦੀ ਜਾਣਕਾਰੀ ਪੋਰਟਲ 'ਤੇ ਰਜਿਸਟਰੇਸ਼ਨ ਲਈ ਦਰਜ ਕਰ ਕੇ ਏਅਰ ਫੋਰਸ ਮੂਵਮੈਂਟ ਲਾਇਜ਼ਨ ਯੂਨਿਟ ਦਿੱਲੀ ਵਲੋਂ ਆਨਲਾਈਨ ਪੋਰਟਲ ਰਾਹੀਂ ਮੁਹੱਈਆ ਕਰਵਾਈ ਜਾਣ ਵਾਲੀ ਏਅਰ ਡਿਫੈਂਸ ਕਲੀਅਰੈਂਸ ਲੈਣ ਉਪਰੰਤ ਹੀ ਸਿਵਲ ਰਿਮੋਟਲੀ ਪਾਇਲਟਡ ਏਅਰਕਰਾਫਟ ਸਿਸਟਮ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੋ ਕਿ ਨੋ ਪਰਮਿਸ਼ਨ, ਨੋ ਟੇਕਆਫ 'ਤੇ ਆਧਾਰਿਤ ਹੈ | ਇਹ ਹੁਕਮ 15 ਸਤੰਬਰ ਤੱਕ ਲਾਗੂ ਰਹਿਣਗੇ |
ਪਿਛਲੀ ਖ਼ਬਰ ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚੋਂ ਬਰੀ ਅਗਲੀ ਖ਼ਬਰ ਉਮੀਦ ਫਾਊਾਡੇਸ਼ਨ ਵਲੋਂ ਸਵੈ ਰੁਜ਼ਗਾਰ ਲਈ 3 ਮਹਿਲਾਵਾਂ ਨੂੰ ਅਲੀਸ਼ਾਨ ਰੇਹੜੀਆਂ ਦਾ ਦਿੱਤਾ ਤੋਹਫਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।