ਸੰਗਰੂਰ, 29 ਅਗਸਤ (ਧੀਰਜ ਪਸ਼ੋਰੀਆ) - ਵਧੀਕ ਸੈਸ਼ਨ ਜੱਜ ਮਨਜਿੰਦਰ ਦੀ ਅਦਾਲਤ ਨੇ ਸਮੂਹਿਕ ਜਬਰ ਜਨਾਹ ਦੇ ਇੱਕ ਮਾਮਲੇ ਵਿਚ ਦੋ ਜਣਿਆ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਭਵਾਨੀਗੜ੍ਹ ਵਿਖੇ 16 ਅਗਸਤ 2023 ਨੂੰ ਦਰਜ ਮਾਮਲੇ ਮੁਤਾਬਿਕ ਪੀੜਤ ਨਾਬਾਲਿਗ ਲੜਕੀ ਦੀ ਮਾਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਲੜਕੀ ਜੋ ਸਕੂਲ ਵਿਚ ਪੜ੍ਹਦੀ ਹੈ, 15 ਅਗਸਤ ਨੂੰ ਸਕੂਲ ਗਈ ਸੀ, ਜਦ ਉਹ ਆਪਣੇ ਪਤੀ ਨੂੰ ਦੁਪਹਿਰ ਦਾ ਖਾਣਾ ਦੇਣ ਗਈ ਤਾਂ ਲੜਕੀ ਨੂੰ ਦੋ ਲੜਕੇ ਮੋਟਰਸਾਈਕਲ ਬਿਠਾ ਕੇ ਉੱਥੇ ਆਏ ਅਤੇ ਉਤਾਰ ਕੇ ਚਲੇ ਗਏ | ਜਦੋਂ ਲੜਕੀ ਤੋਂ ਲੜਕਿਆਂ ਬਾਰੇ ਪੁੱਛਿਆ ਤਾਂ ਦੱਸਿਆ ਕਿ ਸਿੰਦਰਪਾਲ ਸਿੰਘ ਅਤੇ ਪਰਦੀਪ ਸਿੰਘ ਲਿਫ਼ਟ ਦੇ ਕੇ ਲੈ ਗਏ ਅਤੇ ਉਤਾਰਨ ਦੀ ਬਜਾਏ ਕਿਤੇ ਲੈ ਗਏ, ਜਿੱਥੇ ਦੋਨਾਂ ਨੇ ਉਸ ਦੀ ਮਰਜ਼ੀ ਤੋਂ ਬਗੈਰ ਜਬਰ ਜਨਾਹ ਕੀਤਾ | ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਨਾਂ ਨੂੰ ਹਿਰਾਸਤ ਵਿਚ ਲੈ ਲਿਆ | ਹੁਣ ਸੁਣਵਾਈ ਮੁਕੰਮਲ ਹੋਣ ਤੇ ਦੋਨਾਂ ਨੂੰ ਬਰੀ ਕੀਤਾ ਗਿਆ ਹੈ | ਸੁਣਵਾਈ ਦੌਰਾਨ ਐਡਵੋਕੇਟ ਗੁਰਿੰਦਰਪਾਲ ਕਰਤਾਰਪੁਰਾ ਅਤੇ ਹੋਰ ਵਕੀਲ ਪੇਸ਼ ਹੋਏ |