27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਕਿਸਾਨ, ਮਜ਼ਦੂਰ ਜਥੇਬੰਦੀਆਂ ਨੇ ਸਲੇਮਗੜ੍ਹ 'ਚ ਰੋਕਿਆ ਵਾਰੰਟ ਕਬਜ਼ਾ

ਪਿੰਡ ਸਲੇਮਗੜ੍ਹ ਵਿਚ ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਕਿਸਾਨ ਜਥੇਬੰਦੀ ਸਿੱਧੂਪੁਰ ਵਲੋਂ ਸਾਂਝੇ ਤੌਰ 'ਤੇ ਮਜ਼ਦੂਰ ਪਰਿਵਾਰ ਦੇ ਘਰ ਦਾ ਵਾਰੰਟ ਕਬਜ਼ਾ ਰੋਕਣ ਸਮੇਂ ਇਕੱਠ ਦੀ ਤਸਵੀਰ | ਤਸਵੀਰ : ਪ੍ਰਵੀਨ ਮਦਾਨ <br/> 30-08-2025
ਮੂਨਕ, 29 ਅਗਸਤ (ਪ੍ਰਵੀਨ ਮਦਾਨ, ਵਰਿੰਦਰ ਭਾਰਦਵਾਜ)-ਨਜ਼ਦੀਕੀ ਪਿੰਡ ਸਲੇਮਗੜ੍ਹ ਵਿਖੇ ਦੂਜੀ ਵਾਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਕਿਸਾਨ ਜਥੇਬੰਦੀ ਸਿੱਧੂਪੁਰ ਵਲੋਂ ਸਾਂਝੇ ਤੌਰ 'ਤੇ ਮਜ਼ਦੂਰ ਪਰਿਵਾਰ ਦੇ ਘਰ ਦਾ ਵਾਰੰਟ ਕਬਜ਼ਾ ਰੋਕਿਆ ਗਿਆ | ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਮੂਨਕ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਕੜੈਲ ਤੇ ਮਜ਼ਦੂਰ ਆਗੂ ਹਰ ਭਗਵਾਨ ਸਿੰਘ ਮੂਨਕ ਨੇ ਦੱਸਿਆ ਕਿ ਪਿੰਡ ਸਲੇਮਗੜ੍ਹ ਵਿਖੇ ਇੱਕ ਮਜ਼ਦੂਰ ਪਰਿਵਾਰ ਨੇ 2018 ਦੇ ਵਿਚ ਆਧਾਰ ਬੈਂਕ ਪਟਿਆਲਾ ਤੋਂ 8 ਲੱਖ 60 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ ਪਰਿਵਾਰ ਇਸ ਕਰਜ਼ੇ ਦੀਆਂ ਹੁਣ ਤੱਕ 72 ਕਿਸ਼ਤਾਂ 11 ਹਜ਼ਾਰ 32 ਰੁਪਏ ਪ੍ਰਤੀਕਿਸ਼ਤ ਦੇ ਹਿਸਾਬ ਨਾਲ 8 ਲੱਖ ਰੁਪਏ ਦੇ ਲਗਭਗ ਭਰ ਚੁੱਕਾ ਹੈ ਪਰੰਤੂ ਬੈਂਕ ਵਾਲਿਆਂ ਨੇ ਵਿਆਜ ਲਾ ਕੇ 17 ਲੱਖ ਦੇ ਕਰੀਬ ਬਕਾਇਆ ਕੱਢ ਰੱਖਿਆ ਹੈ | ਅੱਜ ਬੈਂਕ ਵਲੋਂ ਦੂਜੀ ਵਾਰ 29 ਅਗਸਤ ਨੂੰ ਮਜ਼ਦੂਰ ਪਰਿਵਾਰ ਦੇ ਘਰ ਦਾ ਵਾਰੰਟ ਕਬਜ਼ਾ ਕੀਤਾ ਜਾਣਾ ਸੀ ਪਰੰਤੂ ਕਿਸਾਨ ਮਜ਼ਦੂਰ ਏਕਤਾ ਨੇ ਇਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ | ਕਿਸਾਨ ਮਜ਼ਦੂਰ ਆਗੂਆਂ ਨੇ ਕਿਹਾ ਕਿ ਕਰਜ਼ਾ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਚੜਿ੍ਹਆ ਹੈ | ਕਿਉਂਕਿ ਰਾਜ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਖੇਤੀ ਬਾੜੀ ਧੰਦਾ ਫ਼ੇਲ੍ਹ ਹੋ ਚੁੱਕਾ ਹੈ | ਕਿਉਂਕਿ ਖੇਤੀ ਲਾਗਤ ਸੌਦਿਆਂ ਵਜੋਂ ਮਸ਼ੀਨਰੀ ਖਾਦ ਕੀੜੇ ਮਾਰ ਦਵਾਈਆਂ ਦਾ ਜਿਹੜਾ ਵਪਾਰ ਹੈ ਉਹ ਵੱਡੀਆਂ ਕੰਪਨੀਆਂ ਦੇ ਹਵਾਲੇ ਕਰਨ ਕਰਕੇ ਖੇਤੀ ਲਾਗਤ ਸੌਦੇ ਵਿਚ ਅੰਤਾਂ ਦੀ ਮਹਿੰਗੀ ਕਰਕੇ ਇਹ ਖੇਤੀ ਫ਼ੇਲ੍ਹ ਹੋ ਚੁੱਕੀ ਇਸ ਕਰਕੇ ਵੱਡੀ ਗਿਣਤੀ ਕਿਸਾਨ ਮਜ਼ਦੂਰਾਂ ਨੂੰ ਖੇਤੀ 'ਚੋਂ ਬਾਹਰ ਧੱਕ ਦਿੱਤੇ ਗਏ ਖੇਤ ਮਜ਼ਦੂਰਾਂ ਵੱਲ ਸਮੇਂ ਦੀਆਂ ਸਰਕਾਰਾਂ ਕੋਈ ਧਿਆਨ ਨਹੀਂ ਦੇ ਰਹੀਆਂ ਤੇ ਖੇਤ ਮਜ਼ਦੂਰ ਬੇਰੁਜ਼ਗਾਰੀ ਦੀ ਚੱਕੀ 'ਚ ਪਿਸਣ ਲਈ ਮਜਬੂਰ ਹਨ | ਕਿਸਾਨ ਮਜ਼ਦੂਰ ਲੋਕ ਦੋਖੀ ਨੀਤੀਆਂ ਕਾਰਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਕਰਜ਼ੇ ਬਦਲੇ ਪੰਜਾਬ ਦੇ ਕਿਸੇ ਵੀ ਕਿਸਾਨ ਮਜ਼ਦੂਰ ਦੀ ਜ਼ਮੀਨ ਘਰ ਸੰਦ ਕੁਰਕ ਨਹੀਂ ਹੋਣ ਦਿੱਤਾ ਜਾਵੇਗਾ | ਅੱਜ ਦੇ ਪ੍ਰੋਗਰਾਮ 'ਚ ਬੀਕੇਯੂ ਏਕਤਾ ਉਗਰਾਹਾਂ ਵਲੋਂ ਬਲਾਕ ਦੇ ਜਰਨਲ ਸਕੱਤਰ ਰਿੰਕੂ ਸਿੰਘ ਮੂਨਕ ਰੌਸ਼ਨ ਸਿੰਘ ਮੂਨਕ ਨਾਨਕ ਸਿੰਘ ਅਣਦਾਣਾ ਬੰਟੀ ਢੀਂਡਸਾ, ਅਤੇ ਬੀਕੇਯੂ ਏਕਤਾ ਸਿੱਧੂਪੁਰ ਵਲੋਂ ਬਲਾਕ ਪ੍ਰਧਾਨ ਭੂਰਾ ਸਿੰਘ ਪਿੰਡ ਕਾਈ ਪ੍ਰਧਾਨ ਕਾਕਾ ਸਿੰਘ ਮੀਤ ਪ੍ਰਧਾਨ ਟੇਕ ਸਿੰਘ ਸਲੇਮਗੜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕਾ ਆਗੂ ਅੰਤੋ ਕੌਰ ਸਲੇਮਗੜ੍ਹ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਪ੍ਰੋ. ਗੱਜਣਮਾਜਰਾ ਵਲੋਂ ਹੜ੍ਹ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ ਤਾਰਾ ਫੀਡ ਦੇ ਟਰੱਕ ਰਵਾਨਾ ਅਗਲੀ ਖ਼ਬਰ ਹੜ੍ਹਾਂ ਕਾਰਨ ਫ਼ਸਲਾਂ, ਪਸ਼ੂਆਂ, ਘਰਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਕਿਸਾਨ ਯੂਨੀਅਨ ਨੇ ਮੁਆਵਜ਼ੇ ਦੀ ਕੀਤੀ ਮੰਗ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।