17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮਲੇਰਕੋਟਲਾ ਵਿਖੇ ਪੀ.ਆਰ.ਟੀ.ਸੀ. ਦੀ ਬੱਸ ਫੁੱਟਪਾਥ 'ਤੇ ਚੜ੍ਹੀ <br/>

ਅਜੀਤ ਡੈਸਕ 31-08-2025
ਮਲੇਰਕੋਟਲਾ, 30 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਅੱਜ ਸਵੇਰੇ ਕਰੀਬ 8 ਵਜੇ ਦੇ ਆਸ-ਪਾਸ ਮਲੇਰਕੋਟਲਾ ਤੋਂ ਲੁਧਿਆਣਾ ਵੱਲ ਨੂੰ ਜਾ ਰਹੀ ਪੀ.ਆਰ.ਟੀ.ਸੀ. ਦੀ ਇਕ ਬੱਸ ਫੁੱਟਪਾਥ 'ਤੇ ਚੜ੍ਹ ਗਈ | ਬੱਸ ਦੇ ਵਿਚ ਕਾਫ਼ੀ ਸਵਾਰੀਆਂ ਸਵਾਰ ਸਨ | ਪ੍ਰਤੱਖ ਦਰਸੀਆਂ ਮੁਤਾਬਿਕ ਸਵੇਰੇ ਜਦੋਂ ਇਹ ਬੱਸ ਮਲੇਰਕੋਟਲਾ ਤੋਂ ਲੁਧਿਆਣਾ ਨੂੰ ਜਾ ਰਹੀ ਸੀ ਤਾਂ ਅਚਾਨਕ ਮਲੇਰਕੋਟਲਾ ਸ਼ਹਿਰ ਤੋਂ ਬਾਹਰ ਜਾ ਕੇ ਲੁਧਿਆਣਾ-ਮਲੇਰਕੋਟਲਾ ਮੁੱਖ ਸੜਕ 'ਤੇ ਬਣੇ ਹੋਏ ਡੇਰਾ ਬਿਆਸ ਦੇ ਸਤਸੰਗ ਭਵਨ ਦੇ ਕੋਲ ਅਚਾਨਕ ਇੱਕ ਵਾਹਨ ਦੇ ਅੱਗੇ ਆ ਜਾਣ ਕਾਰਨ ਬੱਸ ਦੇ ਡਰਾਈਵਰ ਵੱਲੋਂ ਵਾਹਨ ਨੂੰ ਬਚਾਉਣ ਦੇ ਲਈ ਮਾਰੇ ਕੱਟ ਦੇ ਕਾਰਨ ਬੱਸ ਸੜਕ ਦੇ ਵਿਚਾਲੇ ਬਣੇ ਹੋਏ ਫੁੱਟਪਾਥ 'ਤੇ ਜਾ ਚੜ੍ਹੀ | ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਜਿਸ ਸਮੇਂ ਇਹ ਸਾਰੀ ਘਟਨਾ ਵਾਪਰੀ ਉਸ ਸਮੇਂ ਡੇਰਾ ਬਿਆਸ ਦੇ ਸੇਵਾਦਾਰ ਫੁੱਟਪਾਥ 'ਤੇ ਲੱਗੇ ਫੁੱਲ ਬੂਟਿਆਂ ਦੀ ਕਟਾਈ ਆਦਿ ਕਰ ਰਹੇ ਸਨ | ਜਿਸ ਦੇ ਚਲਦਿਆਂ ਸੇਵਾਦਾਰਾਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ | ਭਾਵੇਂ ਕਈ ਸਵਾਰੀਆਂ ਨੂੰ ਜ਼ੋਰਦਾਰ ਝਟਕੇ ਜ਼ਰੂਰ ਲੱਗੇ ਅਤੇ ਫੁੱਟਪਾਥ ਦਾ ਵੀ ਨੁਕਸਾਨ ਹੋ ਗਿਆ ਪਰ ਡਰਾਈਵਰ ਦੀ ਸੂਝ-ਬੂਝ ਸਦਕਾ ਜਾਨੀ ਨੁਕਸਾਨ ਤੋਂ ਬਚਾ ਰਿਹਾ |

ਪਿਛਲੀ ਖ਼ਬਰ ਵਿਧਾਇਕ ਡਾ. ਰਹਿਮਾਨ ਦੀ ਅਗਵਾਈ ਹੇਠ ਮਲੇਰਕੋਟਲਾ ਤੋਂ ਹੜ੍ਹ ਪੀੜਤਾਂ ਲਈ ਹਰੇ-ਚਾਰੇ ਦੇ ਟਰੱਕ ਰਵਾਨਾ ਅਗਲੀ ਖ਼ਬਰ ਚਾਰ ਮਹੀਨੇ ਪਹਿਲਾਂ ਬਣਿਆ ਡਰੇਨ ਦਾ ਪੁਲ ਦੋਵਾਂ ਪਾਸਿਆਂ ਤੋਂ ਦੱਬਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।