ਬੁਢਲਾਡਾ, 30 ਅਗਸਤ (ਸੁਨੀਲ ਮਨਚੰਦਾ)-ਪੰਜਾਬ ਐਂਡ ਸਿੰਧ ਬੈਂਕ ਬੱਛੋਆਣਾ ਬਰਾਂਚ ਵਲੋਂ ਜਨ ਸੁਰੱਖਿਆ ਕੈਂਪ ਲਗਾਇਆ ਗਿਆ | ਜ਼ੋਨਲ ਮੈਨੇਜਰ ਅਮਿਤ ਨਾਗਰਾ ਨੇ ਕਿਹਾ ਕਿ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਮੇਂ ਸਮੇਂ ਸਿਰ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ | ਬਰਾਂਚ ਮੈਨੇਜਰ ਅਮਨਦੀਪ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਜੀਵਨ ਜਯੋਤੀ ਬੀਮਾ ਯੋਜਨਾ, ਅਟਲ ਪੈਨਸ਼ਨ ਯੋਜਨਾ, ਸੁਕੰਨਿਆ ਸਮਰਿੱਧੀ ਯੋਜਨਾ ਅਤੇ ਜਲ ਧਨ ਯੋਜਨਾ ਅਧੀਨ ਜ਼ੀਰੋ ਬੈਲੰਸ 'ਤੇ ਖਾਤੇ ਖੋਲ੍ਹੇ ਜਾਂਦੇ ਹਨ | ਬਰਾਂਚ ਬੁਢਲਾਡਾ ਦੇ ਮੈਨੇਜਰ ਸਾਹਿਲ ਗੋਇਲ ਨੇ ਕੇਂਦਰੀ ਸਕੀਮਾਂ ਅਧੀਨ ਹੋ ਰਹੀ ਧੋਖਾਦੇਹੀ ਬਾਰੇ ਦੱਸਿਆ | ਕਿਸਾਨ ਗੁਰਮੇਲ ਸਿੰਘ ਦੇ ਵਾਰਸਾਂ ਨੂੰ ਬੈਂਕ ਵਲੋਂ ਪ੍ਰਧਾਨ ਮੰਤਰੀ ਜੀਵਨ ਜਯੋਤੀ ਸਕੀਮ ਅਧੀਨ 2 ਲੱਖ ਰੁਪਏ ਦੀ ਵਿੱਤੀ ਮਦਦ ਵੀ ਕੀਤੀ ਗਈ |