ਲਹਿਰਾਗਾਗਾ, 30 ਅਗਸਤ (ਮਦਨ ਸ਼ਰਮਾ) - ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਨੇੜਲੇ ਪਿੰਡ ਲਦਾਲ ਵਿਖੇ ਪੋਲਟਰੀ ਫਾਰਮ ਵਿਚ ਪਾਣੀ ਭਰਨ ਕਰ ਕੇ ਡੁੱਬਣ ਕਾਰਨ 5650 ਬਰਾਈਲਰ ਮੁਰਿਗ਼ਆਂ ਦੀ ਮੌਤ ਹੋ ਗਈ ਜਿਸ ਦੀ ਜਾਣਕਾਰੀ ਪੋਲਟਰੀ ਫਾਰਮ ਦੀ ਮਾਲਕਣ ਦਵਿੰਦਰ ਕੌਰ ਦੇ ਪਤੀ ਜੁਗਰਾਜ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਇਹ ਪੋਲਟੀ ਫਾਰਮ ਚਲਾ ਰਹੇ ਹਨ, ਜਿਸ ਵਿਚ ਬੈਂਕੀ ਇੰਡੀਆ ਲਿਮਿਟਡ ਕੰਪਨੀ ਦੇ ਬਰਾਈਲਰ ਮੁਰਗ਼ੇ ਪਾਏ ਹੋਏ ਸਨ ਉਹ ਅਜੇ ਮਹਿਜ਼ 13 ਕੁਝ ਦਿਨਾਂ ਦੇ ਸਨ, ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਦੇ ਕਾਰਨ ਪੋਲਟਰੀ ਫਾਰਮ ਵਿਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਜਿਸ ਕਾਰਨ ਇਨ੍ਹਾਂ 13 ਦਿਨਾਂ ਬੱਚੇ (ਮੁਰਿਗ਼ਆਂ) ਦੀ ਡੁੱਬਣ ਕਾਰਨ ਮੌਤ ਹੋ ਗਈ | ਇਸ ਨਾਲ ਪੋਲਟਰੀ ਫਾਰਮ ਦਾ ਭਾਰੀ ਵਿੱਤੀ ਨੁਕਸਾਨ ਹੋ ਗਿਆ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੋਲਟਰੀ ਫਾਰਮ ਦਾ ਮੌਕਾ ਵੇਖ ਕੇ ਆਰਥਿਕ ਸਹਾਇਤਾ ਦਿੱਤੀ ਜਾਵੇ |