ਸੰਗਰੂਰ, 20 ਸਤੰਬਰ (ਅਮਨਦੀਪ ਸਿੰਘ ਬਿੱਟਾ) - ਸਰਕਾਰੀ ਪੋਲੀਟੈਕਨਿਕ ਕਾਲਜ ਲੈਬ ਸਹਾਇਕ ਯੂਨੀਅਨ ਪੰਜਾਬ ਦੀ ਮੀਟਿੰਗ ਦੌਰਾਨ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਦੀ ਕੀਤੀ ਗਈ | ਮੀਟਿੰਗ ਦੌਰਾਨ ਸ੍ਰੀ ਘਣਸ਼ਾਮ ਨੂੰ ਸੂਬਾ ਪ੍ਰਧਾਨ, ਰਾਜੇਸ਼ ਕੁਮਾਰ ਨੂੰ ਮੀਤ ਪ੍ਰਧਾਨ, ਹਰਜੀਤ ਸਿੰਘ ਨੂੰ ਸਕੱਤਰ, ਭਵਦੀਪ ਨੂੰ ਜਨਰਲ ਸਕੱਤਰ, ਚਮਕੌਰ ਸਿੰਘ ਵਧੀਕ ਸਕੱਤਰ, ਬਲਜਿੰਦਰ ਸਿੰਘ ਨੂੰ ਪੈੱ੍ਰਸ ਸਕੱਤਰ, ਵਾਸਦੇਵ ਸਿੰਘ ਨੂੰ ਵਿੱਤ ਸਕੱਤਰ, ਸ੍ਰੀਮਤੀ ਰੇਖਾ ਅਤੇ ਹੀਰਾ ਲਾਲ ਨੂੰ ਕੈਸ਼ੀਅਰ ਸਰਬਸੰਮਤੀ ਨਾਲ ਚੁਣਿਆ ਗਿਆ | ਨਵੀਂ ਯੂਨੀਅਨ ਵਲੋਂ ਲੈਬ ਸਹਾਇਕਾ ਦਾ ਬੰਦ ਪਿਆ ਪ੍ਰਮੋਸ਼ਨ ਚੈਨਲ ਖੁਲ੍ਹਵਾਉਣ ਅਤੇ ਹੋਰ ਮਸਲਿਆਂ ਨੂੰ ਸਰਕਾਰ ਅੱਗੇ ਉਠਾਉਣ ਦਾ ਭਰੋਸਾ ਦਿੱਤਾ |