ਧੂਰੀ, 19 ਸਤੰਬਰ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ) - ਅਗਰਵਾਲ ਸਮਾਜ ਸਭਾ ਧੂਰੀ ਦੇ ਚੇਅਰਮੈਨ ਅਸ਼ਵਨੀ ਗੋਇਲ, ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਈ ਹੇਠ ਹੋਈ ਇੱਕ ਮੀਟਿੰਗ ਵਿਚ ਮਹਾਰਾਜਾ ਅਗਰਸੈਨ ਜਯੰਤੀ ਮਨਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਗੱਲਬਾਤ ਕਰਦਿਆਂ ਜਨਰਲ ਸਕੱਤਰ ਨਰੇਸ਼ ਸਿੰਗਲਾ ਮੈਂਬਰ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਨੇ ਦੱਸਿਆ ਕਿ ਸਰਬਸੰਮਤੀ ਨਾਲ 22 ਸਤੰਬਰ ਨੂੰ ਸ਼ਾਮ 07:00 ਵਜੇ ਇੱਛਾ ਪੂਰਨ ਸ੍ਰੀ ਬਾਲਾ ਜੀ ਧਾਮ, ਬਾਲਾ ਜੀ ਇੰਨਕਲੇਵ, ਧੂਰੀ ਵਿਖੇ ਮਹਾਰਾਜਾ ਅਗਰਸੈਨ ਜਯੰਤੀ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਮੌਕੇ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਜਾਣਗੇ ਅਤੇ ਮਹਾਰਾਜਾ ਅਗਰਸੈਨ ਜੀ ਦੇ ਜੀਵਨ ਬਾਰੇ ਅਤੇ ਅਗਰਵਾਲ ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਸਮਾਜ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮਹਾਰਾਜਾ ਅਗਰਸੈਨ ਜਯੰਤੀ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ | ਇਸ ਮੌਕੇ ਜਨਕ ਰਾਜ ਮੀਮਸਾ, ਲੁਕੇਸ਼ ਸਿੰਗਲਾ, ਪਵਨ ਗਰਗ, ਵਿਜੈ ਗੋਇਲ, ਨਰੇਸ਼ ਗਰਗ, ਰਾਕੇਸ਼ ਗਰਗ ਠੇਕੇਦਾਰ, ਅਰੁਣ ਆਰੀਆ, ਰਾਜ ਕੁਮਾਰ, ਯਸ਼ਪਾਲ ਬਾਂਸਲ, ਬਲਰਾਜ ਬਾਂਸਲ, ਯਸ਼ ਗੁਪਤਾ, ਭੁਪਿੰਦਰਪਾਲ ਮਿੱਠਾ, ਰਾਕੇਸ਼ ਬਾਂਸਲ, ਅਸ਼ੋਕ ਸਿੰਗਲਾ, ਪ੍ਰਦੀਪ ਮਿੱਤਲ, ਸੁਸ਼ੀਲ ਗਰਗ, ਰਾਕੇਸ਼ ਕੁਮਾਰ ਕਾਂਝਲਾ, ਬਲਵਿੰਦਰ ਸਿੰਗਲਾ ਆਦਿ ਵੀ ਹਾਜ਼ਰ ਸਨ |