ਸੁਨਾਮ ਊਧਮ ਸਿੰਘ ਵਾਲਾ, 20 ਸਤੰਬਰ (ਸੱਗੂ, ਭੁੱਲਰ, ਧਾਲੀਵਾਲ) - ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਪਿ੍ੰਸੀਪਲ ਪ੍ਰੋਫੈਸਰ (ਡਾ.) ਸੁਖਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਐਨ.ਐਸ.ਐਸ ਵਿਭਾਗ ਵਲੋਂ ਤੇਰਾ ਪੰਥ ਯੁਵਕ ਪਰਿਸ਼ਦ ਸੁਨਾਮ ਨਾਲ ਮਿਲ ਕੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਵਲੰਟੀਅਰ ਅਤੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਪਾਇਆ | ਇਸ ਮੌਕੇ ਤੇ ਕਸ਼ਮੀਰੀ ਹਸਪਤਾਲ ਬਲੱਡ ਸੈਂਟਰ ਸੁਨਾਮ ਦੀ ਮੈਡੀਕਲ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਸੇਵਾ ਨਿਭਾਉਂਦੇ ਹੋਏ, ਵਿਦਿਆਰਥੀਆਂ ਦਾ ਮੈਡੀਕਲ ਚੈੱਕ ਅੱਪ ਕਰਦੇ ਹੋਏ ਖ਼ੂਨਦਾਨ ਕੈਂਪ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਇਆ | ਕਾਲਜ ਵਿਦਿਆਰਥੀਆਂ ਵਲੋਂ ਵੱਧ ਚੜ ਕੇ ਬਲੱਡ ਡੋਨੇਟ ਕੀਤਾ ਗਿਆ ਉਥੇ ਹੀ ਕਾਲਜ ਦੇ ਪ੍ਰੋਫੈਸਰ ਅਤੇ ਦਫ਼ਤਰੀ ਵਿਭਾਗ ਵਲੋਂ ਵੀ ਬਲੱਡ ਡੋਨੇਟ ਕਰ ਕੇ ਇਸ ਕੈਂਪ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਸਫਲ ਬਣਾਇਆ ਗਿਆ | ਤੇਰਾ ਪੰਥ ਯੁਵਕ ਪਰਿਸ਼ਦ ਸੁਨਾਮ ਵਲੋਂ ਵਲੰਟੀਅਰਜ਼ ਅਤੇ ਡੋਨਰਜ਼ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ | ਪ੍ਰੋਗਰਾਮ ਦੇ ਆਿਖ਼ਰ ਵਿਚ ਸਭ ਡੋਨਰਜ਼ ਨੂੰ ਸਰਟੀਫਿਕੇਟ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਾਈਸ ਪਿ੍ੰਸੀਪਲ ਡਾਕਟਰ ਅਚਲਾ ਐਨ.ਐਸ.ਐਸ ਵਿਭਾਗ ਤੋਂ ਡਾਕਟਰ ਮਨੀਤਾ ਜੋਸ਼ੀ ਅਸਿਸਟੈਂਟ ਪ੍ਰੋਫੈਸਰ ਗੁਰਪ੍ਰੀਤ ਸਿੰਘ, ਅਸਿਸਟੈਂਟ ਪ੍ਰੋਫੈਸਰ ਕਾਲਾ ਸਿੰਘ, ਡਾਕਟਰ ਮਨਪ੍ਰੀਤ ਹਾਂਡਾ, ਸਹਾਇਕ ਲੈਬ. ਰਘਵੀਰ ਸਿੰਘ, ਬੰਟੀ, ਗੁਰਮੁੱਖ ਸਿੰਘ ਅਤੇ ਹੋਰ ਪ੍ਰੋਫੈਸਰ ਸਾਹਿਬਾਨ ਸ਼ਾਮਿਲ ਹੋਏ 13 ਪੰਥ ਤੇਰਾ ਪੰਥ ਯੁਵਕ ਪਰਿਸ਼ਦ ਸੁਨਾਮ ਵਲੋਂ ਇਸ ਮੌਕੇ ਯੋਗੇਸ਼ ਗਰਗ ਅਮਿਤ ਜਿੰਦਲ ਗੌਰਵ ਜੈਨ ਸੁਮਿਤ ਜੈਨ ਹਰੀਹੰਤ ਗੋਇਲ ਰਕੇਸ਼ ਜੈਨ ਹਾਜ਼ਰ ਰਹੇ |