21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕੋਰੀ ਰੋਬੋਟ ਗੋਡੇ ਬਦਲਣ ਦੀ ਅਤਿ ਆਧੁਨਿਕ ਤਕਨੀਕ-ਡਾ. ਪਾਸੀ

ਅਜੀਤ ਡੈਸਕ 21-09-2025
ਆਲਮਗੀਰ, 20 ਸਤੰਬਰ (ਜਰਨੈਲ ਸਿੰਘ ਪੱਟੀ)-ਸਥਾਨਕ ਲੁਧਿਆਣਾ-ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਨਜ਼ਦੀਕ ਆਧਾਰ ਮਾਰਕੀਟ ਸਥਿਤ ਅਨਹਦ ਕਲੀਨਿਕ ਦੇ ਡਾਇਰੈਕਟਰ ਤੇ ਗੋਡੇ ਬਦਲੀ ਕਰਨ ਦੇ ਮਾਹਿਰ ਸਰਜਨ ਡਾ. ਏ.ਐਸ. ਪਾਸੀ ਨੇ ਦੱਸਿਆ ਕਿ ਐਮਰੀਕਨ ਕੋਰੀ ਰੋਬੋਟਿਕ ਤਕਨੀਕ ਨਾਲ ਗੋਡੇ ਬਦਲੀ ਕਰਨ ਦੇ ਆਪ੍ਰੇਸ਼ਨ ਨੂੰ ਬੜੀ ਬਾਰੀਕੀ ਨਾਲ ਅਤੇ ਘੱਟ ਸਮੇਂ ਵਿਚ ਕੀਤਾ ਜਾਂਦਾ ਹੈ | ਡਾ. ਏ. ਐਸ. ਪਾਸੀ ਨੇ ਦੱਸਿਆ ਕਿ ਪੀੜਤ ਮਰੀਜ਼ ਦੇ ਗੋਡਿਆਂ ਦੇ ਆਪ੍ਰੇਸ਼ਨ ਤੋਂ ਪਹਿਲਾਂ ਹੀ ਕੰਪਿਊਟਰ ਸਕਰੀਨ ਤੇ ਆਪ੍ਰੇਸ਼ਨ ਦੀ ਸਾਰੀ ਡਿਟੇਲ ਤਿਆਰ ਕਰ ਲਈ ਜਾਂਦੀ ਹੈ, ਜਿਸ ਨਾਲ ਅੱਧਾ ਮਿਲੀਮੀਟਰ ਵੀ ਗੋਡੇ ਦੇ ਏਧਰ-ਓਧਰ ਹੋਣ ਦਾ ਖ਼ਤਰਾ ਨਹੀਂ ਰਹਿੰਦਾ | ਉਨ੍ਹਾਂ ਦੱਸਿਆ ਕਿ ਅਮਰੀਕਨ ਕੋਰੀ ਰੋਬੋਟਿਕ ਤਕਨੀਕ ਨਾਲ ਆਪ੍ਰੇਸ਼ਨ ਦੌਰਾਨ ਰੋਬੋਟ ਸਿਰਫ਼ ਬਿਮਾਰੀ ਵਾਲੀ ਹੱਡੀ ਨੂੰ ਹੀ ਕੱਟਦਾ ਹੈ ਅਤੇ ਪੂਰੇ ਰੋਬੋਟ ਦਾ ਕੰਟਰੋਲ ਆਪ੍ਰੇਸ਼ਨ ਕਰਨ ਵਾਲੇ ਸਰਜਨ ਦੇ ਹੱਥ ਵਿਚ ਹੀ ਰਹਿੰਦਾ ਹੈ | ਗੋਡੇ ਬਦਲੀ ਦੇ ਮਾਹਿਰ ਸਰਜਨ ਡਾ. ਏ. ਐਸ. ਪਾਸੀ ਨੇ ਦੱਸਿਆ ਕਿ ਕੋਰੀ ਰੋਬੋਟ ਤਕਨੀਕ ਅਮਰੀਕਾ ਸਮੇਤ ਵਿਸ਼ਵ ਭਰ ਵਿਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਨਵੀਨਤਮ ਤਕਨੀਕ ਹੈ ਅਤੇ ਹੋਰ ਕਿਸੇ ਵੀ ਤਕਨੀਕ ਨਾਲੋਂ ਕੋਰੀ ਰੋਬੋਟਿਕ ਤਕਨੀਕ ਨਾਲ ਕੀਤੇ ਗਏ ਗੋਡਿਆਂ ਦੇ ਆਪ੍ਰੇਸ਼ਨ ਸਭ ਤੋਂ ਵੱਧ ਭਰੋਸੇਮੰਦ ਅਤੇ ਸਫਲ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਕੋਰੀ ਰੋਬੋਟਿਕ ਤਕਨੀਕ ਭਾਰਤ ਵਿਚ 2021 ਦੌਰਾਨ ਹੀ ਲਾਂਚ ਹੋਈ ਹੈ | ਇਸ ਤਕਨੀਕ ਨਾਲ ਕੀਤੇ ਜਾਣ ਵਾਲੇ ਆਪ੍ਰੇਸ਼ਨਾਂ ਦੌਰਾਨ ਮਰੀਜ਼ ਦੀ ਸੀ.ਟੀ. ਸਕੈਨ ਕਰਨ ਦੀ ਵੀ ਜ਼ਰੂਰਤ ਨਹੀਂ ਰਹਿੰਦੀ ਅਤੇ ਨਾ ਮਾਤਰ ਚੀਰਾ ਲਗਾਇਆ ਜਾਂਦਾ ਹੈ, ਜਿਸ ਕਾਰਨ ਖ਼ੂਨ ਦਾ ਵਹਾਅ ਵੀ ਨਾ ਦੇ ਬਰਾਬਰ ਹੋਣ ਕਾਰਨ ਅਪਰੇਸ਼ਨ ਦੌਰਾਨ ਮਰੀਜ਼ ਨੂੰ ਖ਼ੂਨ ਦੀ ਜ਼ਰੂਰਤ ਨਹੀਂ ਪੈਂਦੀ | ਗੋਡੇ ਬਦਲੀ ਦੇ ਮਾਹਿਰ ਸਰਜਨ ਡਾ. ਏ.ਐਸ. ਪਾਸੀ ਨੇ ਦੱਸਿਆ ਕਿ ਕੋਰੀ ਰੋਬੋਟਿਕ ਤਕਨੀਕ ਦਾ ਲਾਭ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੇ ਰੋਗੀ ਵੀ ਬਿਨਾਂ ਕਿਸੇ ਪਰੇਸ਼ਾਨੀ ਅਤੇ ਤਕਲੀਫ਼ ਦੇ ਉਠਾ ਸਕਦੇ ਹਨ |
ਪਿਛਲੀ ਖ਼ਬਰ ਪੀ.ਏ.ਯੂ. ਦੇ ਕਿਸਾਨ ਮੇਲੇ ਵਿਚ ਖੇਤੀ ਕਾਰਜਾਂ ਲਈ ਸਨਮਾਨਿਤ ਹੋਣਗੇ ਅਗਾਂਹਵਧੂ ਕਿਸਾਨ <br/> ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਲਗਾਇਆ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।